19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਗੋਲਫਰ ਅਮਨ ਰਾਜ ਨੇ ਲਗਾਤਾਰ 2 ਖ਼ਿਤਾਬ ਜਿੱਤੇ

Ad Position 21
No active advertisement
ਅਜੀਤ ਡੈਸਕ 01-11-2025
ਕੋਲਕਾਤਾ, 31 ਅਕਤੂਬਰ (ਪੀ.ਟੀ.ਆਈ.)-ਗੋਲਫਰ ਅਮਨ ਰਾਜ ਨੇ ਸ਼ੁੱਕਰਵਾਰ ਨੂੰ ਇੱਥੇ ਟਾਲੀਗੰਜ ਗੋਲਫ ਕਲੱਬ ਵਿਖੇ ਆਈ. ਜੀ. ਪੀ. ਐਲ. ਇਨਵੀਟੇਸ਼ਨਲ ਟੂਰਨਾਮੈਂਟ 'ਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ, ਜਿਸ ਨਾਲ ਉਹ ਆਈ.ਜੀ.ਪੀ.ਐਲ. ਆਰਡਰ ਆਫ਼ ਮੈਰਿਟ ਦੇ ਸਿਖਰ 'ਤੇ ਪਹੁੰਚ ਗਿਆ | ਇਸ ਤਰ੍ਹਾਂ ਅਮਨ ਗਗਨਜੀਤ ਭੁੱਲਰ ਤੋਂ ਬਾਅਦ ਇਸ ਸੀਜ਼ਨ 'ਚ ਕਈ ਟੂਰਨਾਮੈਂਟ ਜਿੱਤਣ ਵਾਲਾ ਦੂਜਾ ਖਿਡਾਰੀ ਬਣ ਗਿਆ | ਅਮਨ ਪੰਜ ਟੂਰਨਾਮੈਂਟਾਂ 'ਚੋਂ 50 ਲੱਖ ਰੁਪਏ ਕਮਾਉਣ ਵਾਲਾ ਪਹਿਲਾ ਖਿਡਾਰੀ ਵੀ ਬਣ ਗਿਆ | ਅਮਨ (68) ਨੇ 17 ਸਾਲਾ ਵੀਰ ਗਣਪਤੀ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ, ਜਿਸਨੇ ਪਿਛਲੇ ਹਫ਼ਤੇ ਜੈਪੁਰ 'ਚ ਵੀ ਜਿੱਤ ਪ੍ਰਾਪਤ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਨੇ ਟੀ-20 ਮੈਚ 'ਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਹਾਕੀ ਖਿਡਾਰੀ ਫ੍ਰੈਡਰਿਕ ਦਾ ਦਿਹਾਂਤ <br/>
Ad Position 24