ਨਵੀਂ ਦਿੱਲੀ, 31 ਅਕਤੂਬਰ (ਪੀ.ਟੀ.ਆਈ.)-ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਤੇ ਮਿਊਨਿਖ ਓਲੰਪਿਕ 'ਚ 1972 ਦੀ ਕਾਂਸੀ ਤਗਮਾ ਜੇਤੂ ਟੀਮ ਦੇ ਮੈਂਬਰ ਮੈਨੂਅਲ ਫ੍ਰੈਡਰਿਕ ਦਾ ਸ਼ੁੱਕਰਵਾਰ ਸਵੇਰੇ ਬੈਂਗਲੁਰੂ 'ਚ ਦਿਹਾਂਤ ਹੋ ਗਿਆ | ਉਹ 78 ਸਾਲ ਦੇ ਸਨ ਤੇ ਉਨ੍ਹਾਂ ਦੇ ਪਿੱਛੇ 2 ਧੀਆਂ ਹਨ | ਉਹ ਪਿਛਲੇ 10 ਮਹੀਨਿਆਂ ਤੋਂ ਪ੍ਰੋਸਟੇਟ ਕੈਂਸਰ ਨਾਲ ਜੂਝ ਰਹੇ ਸਨ | 20 ਅਕਤੂਬਰ, 1947 ਨੂੰ ਕੇਰਲ ਦੇ ਕੰਨੂਰ 'ਚ ਜਨਮੇ ਫ੍ਰੈਡਰਿਚ ਓਲੰਪਿਕ ਤਗਮਾ ਜਿੱਤਣ ਵਾਲੇ ਰਾਜ ਦੇ ਪਹਿਲੇ ਖਿਡਾਰੀ ਸਨ | ਉਨ੍ਹਾਂ ਤੋਂ ਇਲਾਵਾ, ਕੇਰਲ ਦੇ ਪੀ.ਆਰ. ਸ਼੍ਰੀਜੇਸ਼ ਨੇ ਵੀ ਟੋਕੀਓ ਤੇ ਪੈਰਿਸ ਓਲੰਪਿਕ 'ਚ ਕਾਂਸੀ ਤਗਮਾ ਜਿੱਤਿਆ ਹੈ ਤੇ ਉਹ ਇਕ ਹਾਕੀ ਗੋਲਕੀਪਰ ਵੀ ਸੀ | ਫ੍ਰੈਡਰਿਕ ਇਕ ਸਾਲ ਪਹਿਲਾਂ ਆਪਣੀ ਪਤਨੀ ਸ਼ੀਤਲਾ ਦੀ ਮÏਤ ਤੋਂ ਬਾਅਦ ਡਿਪਰੈਸ਼ਨ ਤੋਂ ਪੀੜਤ ਸੀ | ਫ੍ਰੈਡਰਿਕ ਨੂੰ 2019 'ਚ ਖੇਡਾਂ 'ਚ ਜੀਵਨ ਭਰ ਪ੍ਰਾਪਤੀ ਲਈ ਮੇਜਰ ਧਿਆਨ ਚੰਦ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ |