01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਇਤਿਹਾਸਕ ਜਿੱਤ ਤੋਂ ਬਾਅਦ ਕ੍ਰਿਕਟਰ ਅਮਨਜੋਤ ਕੌਰ ਦੇ ਘਰ ਖੁਸ਼ੀ ਦਾ ਮਾਹੌਲ <br/>

Ad Position 21
No active advertisement
ਅਜੀਤ ਡੈਸਕ 04-11-2025

ਐੱਸ. ਏ. ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਰਤ ਦੇ ਇਕ ਦਿਨਾਂ ਵਿਸ਼ਵ ਕੱਪ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਜਿਥੇ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ, ਉਥੇ ਹੀ ਮੁਹਾਲੀ ਦੇ ਫੇਜ਼-5 ਦੀ ਰਹਿਣ ਵਾਲੀ ਮਹਿਲਾ ਖਿਡਾਰਨ ਅਮਨਜੋਤ ਕੌਰ ਦੇ ਘਰ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅਮਨਜੋਤ ਕੌਰ ਦੇ ਘਰ ਮਾਪਿਆਂ ਤੇ ਆਂਢੀਆਂ-ਗੁਆਂਢੀਆਂ ਵਲੋਂ ਢੋਲ ਦੇ ਡਗੇ 'ਤੇ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾਇਆ ਤੇ ਮਠਿਆਈਆਂ ਵੰਡੀਆਂ | ਪਰਿਵਾਰ ਵਲੋਂ ਅਮਨਜੋਤ ਕੌਰ ਦੇ ਵਾਪਸ ਘਰ ਪਰਤਣ ਮੌਕੇ ਸ਼ਾਨਦਾਰ ਸਵਾਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਅਮਨਜੋਤ ਕੌਰ ਦੇ ਪਿਤਾ ਠੇਕੇਦਾਰ ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਨਜੋਤ ਕੌਰ ਦੀ 75 ਸਾਲਾ ਦਾਦੀ ਭਗਵੰਤ ਕੌਰ ਉਸ ਦੀ ਤਾਕਤ ਦਾ ਸਰੋਤ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਅਮਨਜੋਤ ਕੌਰ ਨੇ ਆਂਢ-ਗੁਆਂਢ ਦੇ ਮੁੰਡਿਆਂ ਨਾਲ ਕਿ੍ਕਟ ਖੇਡਣਾ ਸ਼ੁਰੂ ਕੀਤਾ ਤਾਂ ਉਸ ਦੀ ਦਾਦੀ ਉਸ ਨੂੰ ਹੌਸਲਾ ਦੇਣ ਲਈ ਪਾਰਕ ਵਿਚ ਕੁਰਸੀ 'ਤੇ ਬੈਠ ਜਾਂਦੀ ਸੀ | ਉਨ੍ਹਾਂ ਦੱਸਿਆ ਕਿ ਅਮਨਜੋਤ ਕੌਰ ਆਪਣਾ ਜ਼ਿਆਦਾਤਰ ਸਮਾਂ ਕਿ੍ਕਟ ਖੇਡਣ ਵਿਚ ਬਿਤਾਉਂਦੀ ਸੀ ਤੇ ਸਾਲ 2016 ਵਿਚ ਉਨ੍ਹਾਂ ਆਪਣੀ ਧੀ ਨੂੰ ਕਿ੍ਕਟ ਦੀ ਪੇਸ਼ੇਵਰ ਸਿਖਲਾਈ ਦਿਵਾਉਣ ਲਈ ਚੰਡੀਗੜ੍ਹ ਵਿਖੇ ਕੋਚ ਨਾਗੇਸ਼ ਗੁਪਤਾ ਦੀ ਅਕੈਡਮੀ ਵਿਚ ਪਾ ਦਿੱਤਾ | ਉਨ੍ਹਾਂ ਕਿਹਾ ਕਿ ਅਮਨਜੋਤ ਕੌਰ ਦੀ ਖੇਡ ਨੂੰ ਨਿਖਾਰਨ ਵਾਸਤੇ ਉਸ ਦੇ ਕੋਚ ਨਾਗੇਸ਼ ਗੁਪਤਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਸ਼ਵ ਕੱਪ 'ਚ ਜਿੱਤ ਤੋਂ ਬਾਅਦ ਉਨ੍ਹਾਂ ਦੀ ਅਮਨਜੋਤ ਕੌਰ ਨਾਲ ਫ਼ੋਨ 'ਤੇ ਗੱਲਬਾਤ ਹੋਈ ਸੀ ਤਾਂ ਉਸ ਸਮੇਂ ਅਮਨਜੋਤ ਕੌਰ ਭਾਵੁਕ ਹੋ ਗਈ ਸੀ | ਇਸੇ ਦੌਰਾਨ ਅਮਨਜੋਤ ਕੌਰ ਦੀ ਭੈਣ ਕਮਲਜੋਤ ਕੌਰ ਨੇ ਕਿਹਾ ਕਿ ਪਰਿਵਾਰ ਨੂੰ ਇਸ ਇਤਿਹਾਸਕ ਮੈਚ ਨੂੰ ਜਿੱਤਣ ਦੀ ਬਹੁਤ ਖ਼ੁਸ਼ੀ ਹੈ | ਇਸ ਮੌਕੇ ਉਸ ਦੀ ਮਾਤਾ ਨੇ ਦੱਸਿਆ ਕਿ ਅਮਨਜੋਤ ਕੌਰ ਨੂੰ ਰਾਜਮਾਂਹ-ਚੌਲ ਬਹੁਤ ਪਸੰਦ ਹੈ ਤੇ ਘਰ ਆਉਣ 'ਤੇ ਉਹ ਆਪਣੀ ਪੁੱਤਰੀ ਨੂੰ ਰਾਜਮਾਂਹ-ਚੌਲ ਬਣਾ ਕੇ ਦੇਵੇਗੀ | ਉਨ੍ਹਾਂ ਕਿਹਾ ਕਿ ਉਹ ਆਪਣੀ ਚੈਂਪੀਅਨ ਧੀ ਦਾ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਸਵਾਗਤ ਕਰਨਗੇ | ਉਨ੍ਹਾਂ ਕਿਹਾ ਕਿ ਇਕ ਹਫ਼ਤੇ ਬਾਅਦ ਅਮਨਜੋਤ ਕੌਰ ਪੰਜਾਬ ਪਰਤੇਗੀ |

Ad Position 22
No active advertisement
ਪਿਛਲੀ ਖ਼ਬਰ ਸੂਰਤ ਦੇ ਉਦਯੋਗਪਤੀ ਵਲੋਂ ਜੇਤੂਆਂ ਲਈ ਹੀਰੇ ਦੇ ਗਹਿਣੇ ਤੇ ਸੋਲਰ ਪੈਨਲ ਤੋਹਫ਼ੇ 'ਚ ਦੇਣ ਦਾ ਐਲਾਨ <br/> ਅਗਲੀ ਖ਼ਬਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਓਡੀਸ਼ਾ ਦੇ ਪੁਰੀ ਬੀਚ ...
Ad Position 24