06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਮਿ੍ਤੀ ਤੇ ਪਲਾਸ਼ ਦਾ ਵਿਆਹ ਰੱਦ

Ad Position 21
No active advertisement
ਅਜੀਤ ਡੈਸਕ 08-12-2025

ਨਵੀਂ ਦਿੱਲੀ, 7 ਦਸੰਬਰ (ਪੀ.ਟੀ.ਆਈ.)-ਭਾਰਤੀ ਮਹਿਲਾ ਟੀਮ ਦੀ ਉੱਪ-ਕਪਤਾਨ ਸਮਿ੍ਤੀ ਮੰਧਾਨਾ ਨੇ ਐਤਵਾਰ ਨੂੰ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਹਫ਼ਤਿਆਂ ਤੋਂ ਚੱਲ ਰਹੀਆਂ ਅਟਕਲਾਂ ਦਾ ਅੰਤ ਕਰਦੇ ਹੋਏ ਪੁਸ਼ਟੀ ਕੀਤੀ ਕਿ ਸੰਗੀਤਕਾਰ ਪਲਾਸ਼ ਮੁੱਛਲ ਨਾਲ ਉਸਦਾ ਵਿਆਹ ਰੱਦ ਕਰ ਦਿੱਤਾ ਗਿਆ ਹੈ | ਸਟਾਰ ਬੱਲੇਬਾਜ਼ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਦੋਵਾਂ ਪਰਿਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ | ਭਾਰਤ ਦੀਆਂ ਸਭ ਤੋਂ ਪ੍ਰਮੁੱਖ ਮਹਿਲਾ ਕਿ੍ਕਟਰਾਂ ਵਿਚੋਂ ਇੱਕ, ਮੰਧਾਨਾ ਨੇ ਪਿਛਲੇ ਮਹੀਨੇ ਦੌਰਾਨ ਆਪਣੀ ਨਿੱਜੀ ਜਿੰਦਗੀ ਬਾਰੇ ਅਫਵਾਹਾਂ ਤੇਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣਾ ਪਹਿਲਾ ਜਨਤਕ ਬਿਆਨ ਜਾਰੀ ਕੀਤਾ | ਉਸਨੇ ਲਿਖਿਆ ਕਿ ਮੈਂ ਸਾਫ ਕਰਨਾ ਚਾਹੁੰਦੀ ਹਾਂ ਕਿ ਵਿਆਹ ਰੱਦ ਕਰ ਦਿੱਤਾ ਗਿਆ ਹੈ | ਮੈਂ ਇਸ ਮਾਮਲੇ ਨੂੰ ਇੱਥੇ ਹੀ ਬੰਦ ਕਰਨਾ ਚਾਹੁੰਦੀ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕਰਦੀ ਹਾਂ | ਉਸਨੇ 23 ਨਵੰਬਰ ਨੂੰ ਮੁੱਛਲ ਨਾਲ ਵਿਆਹ ਕਰਨਾ ਸੀ ਪਰ ਮੰਧਾਨਾ ਦੇ ਪਿਤਾ, ਸ਼੍ਰੀਨਿਵਾਸ ਨੂੰ ਦਿਲ ਦੀ ਬਿਮਾਰੀ ਕਾਰਨ ਹਸਪਤਾਲ ਵਿਚ ਦਾਖਲ ਕਰਵਾਉਣ ਤੋਂ ਬਾਅਦ ਵਿਆਹ ਮੁਲਤਵੀ ਕਰ ਦਿੱਤਾ ਗਿਆ | ਉਸਨੇ ਪ੍ਰਸ਼ੰਸਕਾਂ ਅਤੇ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਦੋਵਾਂ ਪਰਿਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨ |

Ad Position 22
No active advertisement
ਪਿਛਲੀ ਖ਼ਬਰ ਪਿੰਗਲਵਾੜਾ ਸੁਸਾਇਟੀ ਯੂ.ਕੇ. ਵੱਲੋਂ ਸਾਲਾਨਾ ਸਮਾਗਮ ਜੱਗੀ ਜੌਹਲ ਦੇ ਮਾਮਲੇ ਨੂੰ ਭਾਰਤ ਸਰਕਾਰ ਕੋਲ ਉਠਾ ਰਹੇ ਹਾਂ-ਸੀਮ... ਅਗਲੀ ਖ਼ਬਰ ਲਿਬਰਲ ਪਾਰਟੀ ਵਿਚ ਲੀਡਰਜ਼ਿਪ ਸੰਕਟ, ਚੋਣਾਂ ਤੋਂ ਪਹਿਲਾਂ ਨਵਾਂ ਨੇਤਾ ਲੱਭਣਾ ਚੁਣੌਤੀਪੂਰਣ
Ad Position 24