05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

-ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ-ਏਰੀਗਾਸੀ ਨੇ ਕਾਰਲਸਨ ਨੂੰ ਹਰਾਇਆ

Ad Position 21
No active advertisement
ਅਜੀਤ ਡੈਸਕ 31-12-2025

ਦੋਹਾ, 30 ਦਸੰਬਰ (ਪੀ.ਟੀ.ਆਈ.)-ਭਾਰਤ ਦੇ ਚੋਟੀ ਦੇ ਗ੍ਰੈਂਡਮਾਸਟਰ ਅਰਜੁਨ ਏਰੀਗਾਸੀ ਨੇ ਆਪਣੀ ਮਜ਼ਬੂਤ ਖੇਡ ਤੇ ਤੇਜ਼ ਗਣਨਾ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਵਿਸ਼ਵ ਦੇ ਨੰਬਰ ਇਕ ਮੈਗਨਸ ਕਾਰਲਸਨ ਨੂੰ ਹਰਾ ਕੇ ਸਾਂਝੀ ਬੜ੍ਹਤ ਹਾਸਲ ਕੀਤੀ | ਏਰੀਗਾਸੀ ਨੇ ਫਿਰ ਇਕ ਹੋਰ ਚੋਟੀ ਦੇ ਗ੍ਰੈਂਡਮਾਸਟਰ, ਨੋਡਿਰਬੇਕ ਅਬਦੁਸਤੋਰੋਵ ਨੂੰ ਹਰਾਇਆ ਤੇ ਤਿੰਨ ਹੋਰ ਗੇਮਾਂ ਡਰਾਅ ਕੀਤੀਆਂ | ਇਸ ਤਰ੍ਹਾਂ ਏਰੀਗਾਸੀ ਨੇ ਪਹਿਲੇ ਦਿਨ 10 ਅੰਕ ਪ੍ਰਾਪਤ ਕੀਤੇ ਤੇ ਮੈਕਸਿਮ ਵਾਚੀਅਰ-ਲਾਗਰੇਵ ਤੇ ਅਮਰੀਕੀ ਗ੍ਰੈਂਡਮਾਸਟਰ ਫੈਬੀਆਨੋ ਕਾਰੂਆਨਾ ਨਾਲ ਪਹਿਲੇ ਸਥਾਨ ਲਈ ਬਰਾਬਰ ਹੈ | ਅਰਜੁਨ ਏਰੀਗੈਸੀ ਤੋਂ ਹਾਰਨ ਤੋਂ ਬਾਅਦ, ਕਾਰਲਸਨ ਨੇ ਗੁੱਸੇ ਨਾਲ ਮੇਜ਼ 'ਤੇ ਆਪਣਾ ਹੱਥ ਮਾਰਿਆ, ਜਿਸਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਵਿਖੇ ਸ਼ਾਹੀ ਖਿਤਾਬਾਂ ਨਾਲ ਸਿੱਖਾਂ ਦਾ ਸਨਮਾਨ <br/> ਅਗਲੀ ਖ਼ਬਰ ਸੈਰਗਾਹ 'ਚ ਅਚਾਨਕ ਜਹਾਜ਼ ਡਿੱਗਣ ਕਾਰਨ ਲੋਕਾਂ 'ਚ ਮੱਚਿਆ ਹੜਕੰਪ
Ad Position 24
No active advertisement