ਲੈਸਟਰ (ਇੰਗਲੈਂਡ), 30 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਐਸੈਕਸ ਇਲਾਕੇ 'ਚ ਸਥਿਤ ਮਸ਼ਹੂਰ ਹੈਨਿੰਗਫੀਲਡ ਰਿਜ਼ਰਵਾਇਰ ਉਸ ਵੇਲੇ ਹੜਕੰਪ ਦਾ ਕੇਂਦਰ ਬਣ ਗਿਆ, ਜਦੋਂ ਇਕ ਛੋਟਾ ਜਹਾਜ਼ ਉਡਾਨ ਦÏਰਾਨ ਅਚਾਨਕ ਸੰਤੁਲਨ ਗੁਆ ਬੈਠਾ ਤੇ ਸਿੱਧਾ ਪਾਣੀ ਦੇ ਵੱਡੇ ਹÏਦ 'ਚ ਡਿੱਗ ਪਿਆ | ਇਹ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਸੈਰ ਕਰਨ ਆਏ ਲੋਕਾਂ ਨੂੰ ਕੁਝ ਸਮਝਣ ਦਾ ਮÏਕਾ ਵੀ ਨਹੀਂ ਮਿਲਿਆ | ਚਸ਼ਮਦੀਦ ਦੱਸਦੇ ਹਨ ਕਿ ਜਹਾਜ਼ ਕਾਫ਼ੀ ਨੀਵੀਂ ਉਚਾਈ 'ਤੇ ਉੱਡਦਾ ਨਜ਼ਰ ਆ ਰਿਹਾ ਸੀ | ਕੁਝ ਪਲਾਂ ਬਾਅਦ ਇਕ ਉੱਚੀ ਆਵਾਜ਼ ਆਈ ਤੇ ਜਹਾਜ਼ ਪਾਣੀ ਵਿੱਚ ਜਾ ਡਿੱਗਾ | ਹਾਦਸੇ ਤੋਂ ਬਾਅਦ ਇਲਾਕੇ 'ਚ ਡਰ ਤੇ ਅਫ਼ਰਾਤਫ਼ਰੀ ਦਾ ਮਾਹÏਲ ਬਣ ਗਿਆ | ਕਈ ਲੋਕ ਘਬਰਾਹਟ 'ਚ ਉਥੋਂ ਦÏੜ ਕੇ ਦੂਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬਿ੍ਗੇਡ ਅਤੇ ਐਂਬੂਲੈਂਸ ਦੀਆਂ ਟੀਮਾਂ ਤੁਰੰਤ ਮÏਕੇ 'ਤੇ ਪਹੁੰਚ ਗਈਆਂ | ਬਚਾਅ ਕਰਮਚਾਰੀਆਂ ਵੱਲੋਂ ਪਾਣੀ 'ਚ ਉਤਰ ਕੇ ਜਹਾਜ਼ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਤੇ ਜਹਾਜ਼ 'ਚ ਸਵਾਰ ਲੋਕਾਂ ਦੀ ਭਾਲ ਲਈ ਤੇਜ਼ੀ ਨਾਲ ਮੁਹਿੰਮ ਚਲਾਈ ਗਈ |