ਸਿਡਨੀ, 3 ਸਤੰਬਰ ( ਹਰਕੀਰਤ ਸਿੰਘ ਸੰਧਰ)- ਪਿਛਲੇ ਕਈ ਦਿਨਾਂ ਤੋਂ ਬਲੈਕਟਾਊਨ ਇਲਾਕੇ ਦੇ ਗਲੈਨਵੁੱਡ ਵਿਖੇ ਨਗਰ ਕੀਰਤਨ ਦਾ ਮਸਲਾ ਕਾਫੀ ਭਖਿਆ ਹੋਇਆ ਹੈ ¢ ਗੁਰਦੁਆਰਾ ਗਲੈਨਵੁੱਡ ਦੇ ਗੁਰਦੁਆਰਾ ਸੈਕਟਰੀ ਮਹਿੰਗਾ ਸਿੰਘ ਖੱਖ ਅਤੇ ਕੰਪਨੀ ਸੈਕਟਰੀ ਨਿਸ਼ਾਨ ਸਿੰਘ ਨੇ ਦੱਸਿਆ ਕੇ ਬਲੈਕਟਾਊਨ ਸਿਟੀ ਕੌਂਸਲ ਵਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤਹਿਤ ਆਉਣ ਵਾਲਾ ਸਾਲਾਨਾ ਨਗਰ ਕੀਰਤਨ ਗਲੈਨਵੁੱਡ ਵਿਚ ਐਤਵਾਰ 5 ਅਕਤੂਬਰ 2025 ਨੂੰ ਸਜਾਇਆ ਜਾਵੇਗਾ | ਇਹ ਫੈਸਲਾ ਲੋਕਲ ਟ੍ਰਾਂਸਪੋਰਟ ਫੋਰਮ ਅਤੇ ਕੌਂਸਲ ਦੀ ਖਾਸ ਮੀਟਿੰਗ ਵਿਚ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ¢ ਨਗਰ ਕੀਰਤਨ ਗਲੈਨਵੁੱਡ ਨਗਰ ਦੀ ਮੀਓਰੈਂਟਸ ਲੇਨ ਤੋਂ ਸ਼ੁਰੂ ਹੋਵੇਗਾ ¢ ਬਲੈਕਟਾਊਨ ਸਿਟੀ ਦੇ ਮੇਅਰ ਬ੍ਰੈਡ ਬੰਟਿੰਗ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਬਲੈਕਟਾਊਨ ਸਿਟੀ ਨੂੰ ਮਾਣ ਹੈ ਕਿ ਅਸੀਂ ਗਲੈਨਵੁੱਡ ਵਿਚ ਸਿੱਖ ਭਾਈਚਾਰੇ ਨਾਲ ਮਿਲ ਕੇ ਨਗਰ ਕੀਰਤਨ ਮਨਾਉਂਦੇ ਹਾਂ ¢ਇਸ ਮੌਕੇ ਸੁਰੱਖਿਆ ਲਈ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਜਾਣਗੇ ¢ ਰਿਵਰਸਟੋਨ ਪੁਲਿਸ ਕਮਾਂਡ ਦੇ ਸੁਪਰਟੈਂਡੈਂਟ ਜੇਸਨ ਜੋਇਸ ਨੇ ਕਿਹਾ ਕਿ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ¢ ਸਾਰੇ ਪ੍ਰਬੰਧਾਂ ਨਾਲ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਨਗਰ ਕੀਰਤਨ ਸ਼ਾਂਤੀਪੂਰਨ ਅਤੇ ਸੁਰੱਖਿਅਤ ਹੋਵੇ ¢