22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਤਾਲਿਬਾਨ ਨੇ ਹੁਣ ਕਵੀਆਂ ਤੇ ਸਾਹਿਤਕ ਇਕੱਠਾਂ 'ਤੇ ਲਗਾਈ ਰੋਕ <br/>

Ad Position 21
No active advertisement
ਅਜੀਤ ਡੈਸਕ 04-09-2025
ਅੰਮਿ੍ਤਸਰ, 3 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨ ਔਰਤਾਂ 'ਤੇ ਵੱਖ-ਵੱਖ ਪਾਬੰਦੀਆਂ ਲਗਾਉਣ ਤੋਂ ਬਾਅਦ ਹੁਣ ਤਾਲਿਬਾਨ ਨੇਤਾ ਹਿਬਾਤੁੱਲਾ ਅਖੁੰਦਜ਼ਾਦਾ ਦੁਆਰਾ ਦਸਤਖ਼ਤ ਕੀਤਾ ਗਿਆ ਇਕ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਕਵੀਆਂ ਅਤੇ ਸਾਹਿੱਤਿਕ ਇਕੱਠਾਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ | ਇਸ ਨਵੇਂ ਕਾਨੂੰਨ ਤਹਿਤ ਅਫ਼ਗਾਨਿਸਤਾਨ ਦੀਆਂ ਸਭ ਤੋਂ ਪੁਰਾਣੀਆਂ ਪਰੰਪਰਾਵਾਂ 'ਚੋਂ ਇਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਪ ਕਰਵਾਉਂਦਿਆਂ ਕਵਿਤਾਵਾਂ ਨੂੰ ਸੈਂਸਰ ਕੀਤਾ ਜਾ ਰਿਹਾ ਹੈ ਅਤੇ ਹੁਣ ਅਫ਼ਗਾਨ ਕਵੀਆਂ ਨੂੰ ਲੀਡਰਸ਼ਿਪ ਦੀ ਪ੍ਰਸੰਸਾ ਕਰਨ ਲਈ ਮਜਬੂਰ ਵੀ ਕੀਤਾ ਜਾ ਸਕੇਗਾ | ਪ੍ਰਾਪਤ ਜਾਣਕਾਰੀ ਅਨੁਸਾਰ 13 ਲੇਖਾਂ (ਆਰਟੀਕਲ) ਵਾਲਾ ਇਹ ਨਵਾਂ ਕਾਨੂੰਨ ਕਵਿਤਾ ਸਮਾਗਮਾਂ ਨੂੰ ਨਿਯੰਤਿ੍ਤ ਕਰੇਗਾ, ਆਗਿਆਯੋਗ ਵਿਸ਼ਿਆਂ ਨੂੰ ਨਿਰਧਾਰਿਤ ਕਰੇਗਾ ਅਤੇ ਸਮੱਗਰੀ ਦੀ ਜਾਂਚ ਕਰਨ ਲਈ ਨਿਗਰਾਨੀ ਕਮੇਟੀਆਂ ਸਥਾਪਤ ਕਰੇਗਾ | ਕਵੀਆਂ 'ਤੇ ਪਿਆਰ, ਮੁੰਡਿਆਂ ਅਤੇ ਕੁੜੀਆਂ ਵਿਚਕਾਰ ਦੋਸਤੀ ਬਾਰੇ ਲਿਖਣ ਜਾਂ ਔਰਤਾਂ ਦੀ ਪ੍ਰਸੰਸਾ ਕਰਨ ਵਾਲੇ ਗੀਤ ਕਵਿਤਾਵਾਂ ਲਿਖਣ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਗਈ ਹੈ | ਕਵਿਤਾ ਰਾਹੀਂ ਤਾਲਿਬਾਨ ਦੇ ਸਰਵਉੱਚ ਨੇਤਾ ਦੀ ਆਲੋਚਨਾ ਕਰਨ ਨੂੰ ਇਸਲਾਮੀ ਰਸਮਾਂ ਦਾ ਅਪਮਾਨ ਮੰਨਿਆ ਜਾਵੇਗਾ | ਇਸ ਬਾਰੇ ਇਕ ਪ੍ਰਸਿੱਧ ਅਫ਼ਗਾਨ ਕਵੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਤਾਲਿਬਾਨ ਸ਼ਾਸਕਾਂ ਵਲੋਂ ਲਗਾਈਆਂ ਗਈਆਂ ਇਹ ਤਾਜ਼ਾ ਪਾਬੰਦੀਆਂ ਦੇਸ਼ ਦੀ ਅਮੀਰ ਸਾਹਿੱਤਿਕ ਵਿਰਾਸਤ ਨੂੰ ਖ਼ਤਮ ਕਰ ਦੇਣਗੀਆਂ | ਉਨ੍ਹਾਂ ਨੇ ਕਿਹਾ ਕਿ ਪਿਆਰ, ਦੁੱਖ ਅਤੇ ਸਚਾਈ ਨੂੰ ਪ੍ਰਗਟ ਕਰਨ ਲਈ ਕਵਿਤਾ ਹਮੇਸ਼ਾ ਅਫ਼ਗਾਨ ਸਭਿਆਚਾਰ ਦੀ ਰੂਹ ਅਤੇ ਜਾਨ ਰਹੀ ਹੈ | ਜਦਕਿ ਤਾਲਿਬਾਨ ਇਸ ਤੋਂ ਮਨੁੱਖਤਾ ਨੂੰ ਖੋਹਣਾ ਚਾਹੁੰਦੇ ਹਨ ਅਤੇ ਇਸ ਨੂੰ ਰਾਜਨੀਤਕ ਪ੍ਰਚਾਰ 'ਚ ਬਦਲਣਾ ਚਾਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਸ਼ਹੀਦੀ ਸਮਾਗਮ <br/> ਅਗਲੀ ਖ਼ਬਰ ਗਲੈਨਵੁੱਡ 'ਚ ਨਗਰ ਕੀਰਤਨ ਸਜਾਉਣ ਲਈ ਪ੍ਰਵਾਨਗੀ ਮਨਜ਼ੂਰ <br/>
Ad Position 24