23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕੈਮਰਿਆਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

Ad Position 21
No active advertisement
ਅਜੀਤ ਡੈਸਕ 23-11-2025

ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ

ਗੋਆ ਤੋਂ ਉਪਮਾ ਡਾਗਾ ਪਾਰਥ ਦੀ ਵਿਸ਼ੇਸ਼ ਰਿਪੋਰਟ
ਪਣਜੀ, 22 ਨਵੰਬਰ-ਭਾਰਤ ਦੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਕੋਲਹਾਪੁਰ ਦੇ ਸਰਵੇਸ਼ ਵਲੋਂ ਲਾਈ ਵੱਖ-ਵੱਖ ਦੇਸ਼ਾਂ ਅਤੇ ਸਮਿਆਂ ਦੇ ਕੈਮਰਿਆਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ | 'ਫਲੈਸ਼ਬੈਕ' ਨਾਂਅ ਦੀ ਪ੍ਰਦਰਸ਼ਨੀ 'ਚ ਸਾਲ 1830 ਤੋਂ ਲੈ ਕੇ ਹੁਣ ਤੱਕ ਦੇ 250 ਤੋਂ ਵੱਧ ਕੈਮਰੇ ਹਨ | ਸਰਵੇਸ਼ ਜੋ ਪੇਸ਼ੇ ਤੋਂ ਇਕ ਫੋਟੋਗ੍ਰਾਫਰ ਵੀ ਹੈ, ਨੂੰ ਇਹ ਸ਼ੌਕ ਗੁੜ੍ਹਤੀ 'ਚ ਮਿਲਿਆ ਸੀ | ਉਸ ਦੇ ਪਿਤਾ ਨੂੰ ਕੈਮਰੇ ਇਕੱਠੇ ਕਰਨ ਦਾ ਸ਼ੌਕ ਸੀ ਅਤੇ ਸਰਵੇਸ਼ ਨੇ ਇਸ ਨੂੰ ਪੂਰੀ ਤਰ੍ਹਾਂ ਅਪਣਾ ਲਿਆ | ਸਰਵੇਸ਼ ਅਤੇ ਉਸ ਦੇ ਪਿਤਾ ਕੋਲ 1200 ਤੋਂ ਵੱਧ ਕੈਮਰੇ ਹਨ | ਉਨ੍ਹਾਂ ਦੇ ਘਰ ਦੇ 3 ਕਮਰਿਆਂ 'ਚ ਸਿਰਫ ਕੈਮਰੇ ਰੱਖੇ ਹੋਏ ਹਨ | ਇਨ੍ਹਾਂ ਕੈਮਰਿਆਂ 'ਚ ਭਾਰਤ ਤੋਂ ਇਲਾਵਾ ਅਮਰੀਕਾ, ਜਪਾਨ ਆਦਿ ਹੋਰਨਾਂ ਦੇਸ਼ਾਂ ਦੇ ਕੈਮਰੇ ਵੀ ਸ਼ਾਮਿਲ ਹਨ | ਸਿੰਗਲ ਲੈਂਸ, ਡਬਲ ਲੈਂਸ ਅਤੇ ਦੁਨੀਆ ਦੇ ਪਹਿਲੇ ਐਸ.ਐਲ.ਆਰ. ਕੈਮਰੇ ਸਮੇਤ ਉਨ੍ਹਾਂ ਕੋਲ ਕਈ ਨਾਯਾਬ ਕੈਮਰੇ ਹਨ |
ਮਿਊਜ਼ੀਅਮ ਬਣਾਉਣ ਦੀ ਹੈ ਇੱਛਾ : ਸਰਵੇਸ਼ ਅਤੇ ਉਸ ਦੇ ਪਿਤਾ ਇਨ੍ਹਾਂ ਸਾਰੇ ਕੈਮਰਿਆਂ ਲਈ ਇਕ ਮਿਊਜ਼ੀਅਮ ਬਣਾਉਣਾ ਚਾਹੁੰਦੇ ਹਨ | ਹਾਲਾਂਕਿ 'ਅਜੀਤ' ਵਲੋਂ ਕੈਮਰਿਆਂ 'ਤੇ ਕੀਤੇ ਨਿਵੇਸ਼ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਮਾਸੂਮੀਅਤ ਨਾਲ ਕਿਹਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ | 
90 ਫ਼ੀਸਦੀ ਕੈਮਰੇ ਚਾਲੂ ਹਾਲਤ 'ਚ : ਸਰਵੇਸ਼ ਦੇ 1200 ਤੋਂ ਵੱਧ ਕੈਮਰਿਆਂ ਵਿਚੋਂ 90 ਫ਼ੀਸਦੀ ਤੋਂ ਵੱਧ ਕੈਮਰੇ ਚਾਲੂ ਹਾਲਤ 'ਚ ਹਨ | ਪੇਸ਼ੇ ਤੋਂ ਕੈਮਰਾਮੈਨ ਹੋਣ ਕਾਰਨ ਸਰਵੇਸ਼ ਨੂੰ ਇਨ੍ਹਾਂ ਦੇ ਰੱਖ-ਰਖਾਵ 'ਚ ਕੋਈ ਦਿੱਕਤ ਨਹੀਂ ਆਉਂਦੀ |

Ad Position 22
No active advertisement
ਪਿਛਲੀ ਖ਼ਬਰ ਫ਼ਿਲਮ 'ਸ਼ੋਲੇ' ਦਾ ਮੋਟਰਸਾਈਕਲ ਕੀਤਾ ਗਿਆ ਪ੍ਰਦਰਸ਼ਿਤ ਅਗਲੀ ਖ਼ਬਰ ਸ਼ੁਮੀਤ ਬੈਨਰਜੀ ਨੇ ਬੀ.ਬੀ.ਸੀ. ਬੋਰਡ ਮੈਂਬਰ ਵਜੋਂ ਦਿੱਤਾ ਅਸਤੀਫ਼ਾ
Ad Position 24