05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮਾਨਚੈਸਟਰ 'ਚ ਕਰਵਾਏ ਮਿਸ ਟੈਲੰਟਿਡ ਅਤੇ ਪੰਜਾਬਣ 2025 ਦੇ ਮੁਕਾਬਲੇ

Ad Position 21
No active advertisement
ਅਜੀਤ ਡੈਸਕ 24-11-2025
ਲੈਸਟਰ (ਇੰਗਲੈਂਡ) 23 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਸਾਂਝਾ ਵਿਰਸਾ ਗਰੁੱਪ ਮਾਨਚੈਸਟਰ ਦੀਆਂ ਪ੍ਰਬੰਧਕਾਂ ਰੋਜ਼ੀ ਕੌਰ ਅਤੇ ਗਗਨ ਸਿੱਧੂ ਤੇ ਉਨ੍ਹਾਂ ਦੀ ਟੀਮ ਦੇ ਸਾਂਝੇ ਉਪਰਾਲੇ ਸਦਕਾ ਮਾਨਚੈਸਟਰ ਵਿਖੇ ਮਿਸ ਟਾਇਲੈਂਟਿਡ ਪੰਜਾਬਣ 2025 ਦੇ ਫਾਈਨਲ ਮੁਕਾਬਲੇ ਕਰਵਾਏ ਗਏ¢ ਇਨ੍ਹਾਂ ਦੇ ਮੁਕਾਬਲੇ ਦੌਰਾਨ ਪਹਿਲੇ ਨੰਬਰ 'ਤੇ ਕਿਰਨਮਾਨ, ਦੂਜੇ 'ਤੇ ਸੰਮੀ ਧਨਵੀਰ ਕੌਰ ਅਤੇ ਤੀਜੇ 'ਤੇ ਕੰਚਨਪ੍ਰੀਤ ਕੌਰ ਰਹੀਆਂ ¢ ਇਨ੍ਹਾਂ ਮੁਕਾਬਲਿਆਂ ਦੌਰਾਨ ਸਪੈਸ਼ਲ ਐਵਾਰਡ ਨਿਸੀ ਨੂੰ ਮਿਲਿਆ¢ ਇਸ ਮੌਕੇ ਐਮ. ਪੀ. ਅਫਜਲ ਖਾਨ ਤੇ ਬਾਕੀ ਸਾਰੇ ਕੌਂਸਲਰ ਚੌਹਾਨ, ਗੁਜਾਲਾ ਸਦੀਕ, ਸੁਜੈਨ, ਈਸ਼ਾ ਮੁਮਤਾਜ਼, ਸ਼ਹੀਨਾ ਤੇ ਟੀਵੀ ਹੋਸਟ ਸਮੀਨਾ ਖਾਨ ਵਿਸ਼ੇਸ਼ ਤੌਰ 'ਤੇ ਪੁੱਜੇ ¢ ਇਸ ਮੌਕੇ ਪ੍ਰਬੰਧਕਾਂ ਰੋਜ਼ੀ ਕੌਰ ਅਤੇ ਗਗਨ ਸਿੱਧੂ ਨੇ ਪਹੁੰਚੇ ਹੋਏ ਡਾਕਟਰ ਮਲਿਕ ਲਿਆਕਤ ਤੇ ਚੌਹਾਨ ਦਾ ਖਾਸ ਧੰਨਵਾਦ ਕੀਤਾ¢ ਇਸ ਮੌਕੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾ ਬਰਮਿੰਘਮ, ਲਿਊਟਨ, ਵੁਲਵਰਹੈਂਪਟਨ, ਡਰਬੀ ਤੋਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਮੁਟਿਆਰਾਂ ਵਲੋਂ ਆਪੋ-ਆਪਣੀਆਂ ਪੇਸ਼ਕਾਰੀਆਂ ਕਰਕੇ ਇਨ੍ਹਾਂ ਮੁਕਾਬਲਿਆਂ ਦਾ ਹਿੱਸਾ ਬਣੀਆਂ¢ ਇਸ ਮੌਕੇ ਹਾਲ ਵਿਚ ਵੱਖ-ਵੱਖ ਤਰ੍ਹਾਂ ਦੇ ਜਿਊਲਰੀ ਅਤੇ ਖਾਣੇ ਦੇ ਅਨੇਕਾਂ ਸਟਾਲ ਲਗਾਏ ਗਏ¢ ਇਨ੍ਹਾਂ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੀਆਂ ਚੜ੍ਹਦੇ ਤੇ ਲਹਿਦੇ ਪੰਜਾਬ ਦੀਆਂ ਮੁਟਿਆਰਾਂ ਵਲੋਂ ਨੂੰ ਪ੍ਰਬੰਧਕਾਂ ਰੋਜ਼ੀ ਕੌਰ ਅਤੇ ਗਗਨ ਸਿੱਧੂ ਵਲੋਂ ਤਾਜ ਪਹਿਨਾ ਕੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ¢ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਰੋਜ਼ੀ ਕੌਰ ਤੇ ਗਗਨ ਸਿੱਧੂ ਨੂੰ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਇੰਗਲੈਂਡ 'ਚ ਪੰਜਾਬੀ ਵਿਰਸੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਇਸੇ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ ਅਤੇ ਆਉਣ ਵਾਲੇ ਸਮੇਂ 'ਚ ਖਾਸ ਤੌਰ 'ਤੇ ਬੱਚਿਆਂ ਦੇ ਵੀ ਇਸੇ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ, ਤਾਂ ਜੋ ਇੰਗਲੈਂਡ ਦੀ ਜੰਮਪਲ ਪੀੜੀ ਆਪਣੇ ਵਿਰਸੇ 'ਤੇ ਮਾਣ ਕਰ ਸਕੇ¢
Ad Position 22
No active advertisement
ਪਿਛਲੀ ਖ਼ਬਰ ਯੂਰਪੀਅਨ ਸਪੋਰਟਸ ਆਫ਼ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ ਕਲੱਬਾਂ ਦੀ ਮੀਟਿੰਗ ਪੈਰਿਸ ਵਿਖ਼ੇ ਹੋਈ ਅਗਲੀ ਖ਼ਬਰ ਐਡਵੋਕੇਟ ਗੁਰਮੋਹਨ ਸਿੰਘ ਐਂਟੀ ਡਰੱਗ ਕਲੱਬ ਦੇ ਲੀਗਲ ਐਡਵਾਈਜ਼ਰ ਨਿਯੁਕਤ
Ad Position 24