05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਯੂਰਪੀਅਨ ਸਪੋਰਟਸ ਆਫ਼ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ ਕਲੱਬਾਂ ਦੀ ਮੀਟਿੰਗ ਪੈਰਿਸ ਵਿਖ਼ੇ ਹੋਈ

Ad Position 21
No active advertisement
ਅਜੀਤ ਡੈਸਕ 24-11-2025
ਬਰੇਸ਼ੀਆ(ਇਟਲੀ), 23 ਨਵੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਸ ਸਾਲ ਹੋਂਦ ਵਿਚ ਆਈ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ ਕਲੱਬਾਂ ਦੀ ਇੱਕ ਹੰਗਾਮੀ ਮੀਟਿੰਗ ਪੈਰਿਸ 'ਚ ਪੈਂਦੇ ਮੁਮਤਾਜ ਰੈਸਟੋਰੈਂਟ ਵਿਖ਼ੇ ਹੋਈ, ਜਿਸ ਵਿਚ ਯੂਰਪ ਦੇ ਗਿਆਰਾਂ ਸਪੋਰਟਸ ਕਲੱਬਾਂ ਨੇ ਭਾਗ ਲਿਆ | ਇਹ ਮੀਟਿੰਗ ਬਹੁਤ ਹੀ ਸੁਹਾਵਣੇ ਤੇ ਸ਼ਾਂਤਮਈ ਮਾਹੌਲ ਵਿਚ ਹੋਈ | ਫੈਡਰੇਸ਼ਨ ਵਲੋਂ ਮੌਕੇ 'ਤੇ ਹਾਜ਼ਰ ਕਲੱਬਾਂ ਦੇ ਪ੍ਰਮੋਟਰਾਂ ਵਲੋਂ ਦਿੱਤੇ ਗਏ ਸੁਝਾਵਾਂ ਮਗਰੋਂ, ਸਾਂਝੇ ਤੌਰ 'ਤੇ ਲਏ ਗਏ ਫੈਸਲਿਆਂ ਮੁਤਾਬਕ ਇਸ ਵਾਰ ਚੋਟੀ ਦੀਆਂ ਅੱਠ ਟੀਮਾਂ ਬਣਾਈਆਂ ਜਾਣਗੀਆਂ | ਹਰੇਕ ਕਲੱਬ ਆਪਣੀ ਟੀਮ ਵਿਚ ਭਾਰਤ ਤੋਂ ਸੱਤ ਖਿਡਾਰੀ ਹੀ ਮੰਗਵਾ ਸਕੇਗਾ¢ ਸੱਤਾਂ ਵਿਚੋਂ ਤਿੰਨ ਉਨ੍ਹਾਂ ਖਿਡਾਰੀਆਂ ਨੂੰ ਵੀ ਚੁਣਨਾ ਪਵੇਗਾ, ਜਿਹੜੇ ਕਦੇ ਵੀ ਭਾਰਤ ਤੋਂ ਬਾਹਰ ਨਹੀਂ ਖੇਡੇ, ਤਾਂ ਕਿ ਉਨ੍ਹਾਂ ਨੂੰ ਵੀ ਬਾਹਰ ਆਉਣ ਦਾ ਮੌਕਾ ਮਿਲ ਸਕੇ ¢ ਇੱਕ ਹੋਰ ਫੈਸਲੇ ਮੁਤਾਬਕ ਇਸ ਵਾਰ ਦੇ ਖੇਡ ਮੇਲਿਆਂ ਦੇ ਟੂਰਨਾਮੈਂਟ ਜੁਲਾਈ ਦੇ ਆਖਰੀ ਐਤਵਾਰ ਤੋਂ ਸ਼ੁਰੂ ਹੋ ਕੇ ਸਤੰਬਰ ਦੇ ਦੂਸਰੇ ਐਤਵਾਰ ਤੱਕ ਖੇਡੇ ਜਾਣਗੇ¢ ਇਸ ਮੀਟਿੰਗ ਵਿਚ ਪਹੁੰਚਣ ਵਾਲੇ ਪ੍ਰਮੋਟਰਾਂ ਵਿਚ, ਹਰਵਿੰਦਰ ਸਿੰਘ ਹਾਲੈਂਡ, ਭੂਰਾ ਬੈਲਜੀਅਮ, ਹਰਦੀਪ ਸਿੰਘ ਇਟਲੀ, ਸੋਨੀ ਖੱਖ ਇਟਲੀ, ਫਰਾਂਸ ਤੋਂ ਬਸੰਤ ਸਿੰਘ ਪੰਜਹੱਥਾ, ਰਘੁਬੀਰ ਸਿੰਘ ਕੋਹਾੜ, ਇਕਬਾਲ ਸਿੰਘ ਭੱਟੀ, ਸੰਦੀਪ ਸਿੰਘ ਕੋਚ ਅਤੇ ਸਪੇਨ ਤੋਂ ਸ਼ਾਨੀ ਬੱਟ ਆਦਿ ਦੇ ਨਾਮ ਵਰਨਣਯੋਗ ਹਨ ¢ ਬਾਕੀ ਇਸ ਵਾਰ ਇਸ ਫੈਡਰੇਸ਼ਨ ਵਿਚ ਚੜਦੇ ਪੰਜਾਬ ਦੇ ਖਿਡਾਰੀਆਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਖਿਡਾਰੀ ਵੀ ਭਾਗ ਲੈ ਸਕਣਗੇ, ਤਾਂ ਕਿ ਯੂਰਪ 'ਚ ਰਹਿੰਦੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਦੋਵੇਂ ਭਾਈਚਾਰਿਆਂ ਦੀ ਆਪਸੀ ਸਾਂਝ ਵਿਚ ਹੋਰ ਵਾਧਾ ਹੋ ਸਕੇ ¢
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਅਤੇ ਭੋਰਾ ਸਾਹਿਬ ਵਿਖੇ ਨਤਮਸਤਕ ਅਗਲੀ ਖ਼ਬਰ ਮਾਨਚੈਸਟਰ 'ਚ ਕਰਵਾਏ ਮਿਸ ਟੈਲੰਟਿਡ ਅਤੇ ਪੰਜਾਬਣ 2025 ਦੇ ਮੁਕਾਬਲੇ
Ad Position 24