ਜਪਾਨੀ ਜੈੱਟਾਂ 'ਤੇ ਚੀਨ ਨੇ ਕੀਤਾ ਰਾਡਾਰ ਲਾਕ <br/>
ਅਜੀਤ ਡੈਸਕ
08-12-2025
ਜਾਪਾਨੀ ਲੜਾਕੂ ਜਹਾਜ਼ਾਂ ਨੂੰ ਪ੍ਰਸ਼ਾਂਤ ਮਹਾਸਾਗਰ ਵਿਚ ਟੇਕਆਫ ਅਤੇ ਲੈਂਡਿੰਗ ਅਭਿਆਸ ਕਰ ਰਹੇ ਚੀਨੀ ਜਹਾਜ਼ਾਂ ਦਾ ਪਿੱਛਾ ਕਰਨ ਲਈ ਭੇਜਿਆ ਗਿਆ ਸੀ | ਕਿਓਟੋ ਨਿਊਜ਼ ਏਜੰਸੀ ਨੇ ਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਰਾਡਾਰ ਲਾਕ ਹੋਇਆ, ਤਾਂ ਉਹ ਸੁਰੱਖਿਅਤ ਦੂਰੀ ਤੋਂ ਚੀਨੀ ਜਹਾਜ਼ਾਂ ਦਾ ਪਿੱਛਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਜਿਸਨੂੰ ਭੜਕਾਊ ਮੰਨਿਆ ਜਾ ਸਕੇ | ਜਾਪਾਨ ਅਤੇ ਚੀਨ ਵਿਚਾਲੇ ਸਬੰਧ ਉਦੋਂ ਤੋਂ ਵਿਗੜ ਗਏ ਹਨ ਜਦੋਂ ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਨਵੰਬਰ ਦੇ ਸ਼ੁਰੂ ਵਿਚ ਕਿਹਾ ਸੀ ਕਿ ਜੇਕਰ ਚੀਨ ਤਾਈਵਾਨ, ਇੱਕ ਸਵੈ-ਸ਼ਾਸਨ ਵਾਲੇ ਟਾਪੂ, ਜਿਸ 'ਤੇ ਬੀਜਿੰਗ ਦਾ ਦਾਅਵਾ ਹੈ, ਵਿਰੁੱਧ ਕਾਰਵਾਈ ਕਰਦਾ ਹੈ ਤਾਂ ਉਸਦੀ ਫੌਜ ਇਸ ਵਿਚ ਸ਼ਾਮਿਲ ਹੋ ਸਕਦੀ ਹੈ |