ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ)-ਦੱਖਣ ਪੱਛਮ ਲੁਇਸਆਨਾ ਦੀ ਜੇਲ੍ਹ ਤੋੜ ਕੇ 3 ਕੈਦੀ ਫਰਾਰ ਹੋ ਗਏ | ਸੇਂਟ ਲਾਂਡਰੀ ਪੈਰਿਸ਼ ਸ਼ੈਰਿਫ ਦਫਤਰ ਅਨੁਸਾਰ ਕੈਦੀ ਜੇਲ੍ਹ ਦੀ ਦਿਵਾਰ ਤੋੜਨ ਵਿਚ ਸਫਲ ਰਹੇ | ਦਫਤਰ ਅਨੁਸਾਰ ਹਾਲਾਂ ਕਿ ਜੇਲ੍ਹ ਗਾਰਡਾਂ ਨੇ ਤੁਰੰਤ ਕਾਰਵਾਈ ਕਰਕੇ ਦੋ ਨੂੰ ਦੁਬਾਰਾ ਕਾਬੂ ਕਰ ਲਿਆ ਹੈ ਪਰੰਤੂ ਇਕ ਕੈਦੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ | ਇਸ ਕੈਦੀ ਦਾ ਨਾਂਅ ਕੀਥ ਏਲੀ (24) ਹੈ ਤੇ ਉਹ ਉਪਲੋਸਸ ਦਾ ਰਹਿਣਾ ਵਾਲਾ ਹੈ |