06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਰੈਂਪਟਨ 'ਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਤੀ ਸ਼ਤਾਬਦੀ ਨੂੰ ਸਮਰਮਿਤ ਸਮਾਗਮ

Ad Position 21
No active advertisement
ਅਜੀਤ ਡੈਸਕ 08-12-2025
ਟੋਰਾਂਟੋ, 7 ਦਸੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਬੀਤੇ ਦਿਨ ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ ਓਾਟਾਰੀਓ ਵਲੋਂ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਨਾਮਵਰ ਲੇਖਕ ਅਤੇ ਪੱਤਰਕਾਰ ਹਰਜੀਤ ਬਾਜਵਾ ਦੁਆਰਾ ਲਿਖਿਆ ਗੀਤ -ਪ੍ਰਨਾਮ ਸ੍ਰੀ ਗੁਰੂ ਤੇਗ ਬਹਾਦਰ ਨੂੰ - ਦੀ ਪੇਸ਼ਕਸ਼ ਤੋਂ ਬਾਅਦ ਇਕ ਸ਼ਾਨਦਾਰ ਪੋਸਟਰ ਜਾਰੀ ਕੀਤਾ | ਇਸ ਮੌਕੇ ਜਿੱਥੇ ਬੁਲਾਰਿਆਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਗੱਲਬਾਤ ਕੀਤੀ ਗਈ ਉੱਥੇ ਹੀ ਸ. ਬਾਜਵਾ ਦੇ ਲਿਖੇ ਗੀਤ ਨੂੰ ਲੋਕ ਅਰਪਣ ਕੀਤਾ ਗਿਆ ਜਿਸ ਨੂੰ ਸੁਰੀਲੇ ਗਾਇਕ ਬੌਬੀ ਪੰਧੇਰ ਨੇ ਗਾਇਆ ਹੈ ਅਤੇ ਸੰਗੀਤਕਾਰ ਹੈਰੀ ਸੰਧੂ ਨੇ ਸੰਗੀਤ ਦਿੱਤਾ ਹੈ | ਉੱਘੇ ਰਿਐਲਟਰ ਹਾਰਪ ਗਰੇਵਾਲ ਦੀ ਮਿਹਨਤ ਨਾਲ ਤਿਆਰ ਹੋਏ ਇਸ ਧਾਰਮਿਕ ਗੀਤ ਨੂੰ ਜਦੋਂ ਗਾਇਕ ਬੌਬੀ ਪੰਧੇਰ ਨੇ ਪੇਸ਼ ਕੀਤਾ ਤਾਂ ਦਰਸ਼ਕਾਂ ਨੇ ਉਸਦੀ ਪ੍ਰਸੰਸਾ ਕੀਤੀ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਕੌਰ ਦਿਓਲ ਨੇ ਨਿਭਾਈ ਅਤੇ ਸਮਾਗਮ ਦੇ ਸੰਚਾਲਕ ਦਲਜੀਤ ਸਿੰਘ ਗੈਦੂ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਸੰਸਦ ਮੈਂਬਰ ਰੂਬੀ ਸਹੋਤਾ ਅਤੇ ਕੇਂਦਰੀ ਮੰਤਰੀ ਮਨਿੰਦਰ ਸਿੱਧੂ ਮੌਜੂਦ ਸਨ | ਸਮਾਗਮ ਦੌਰਾਨ ਨਿਰਦੇਸ਼ਕ ਭੁਪਿੰਦਰ ਸਿੰਘ ਭੋਡੇ ਦੁਆਰਾ ਨਿਰਦੇਸ਼ਤ ਇਕ ਧਾਰਮਿਕ ਨਾਟਕ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਨਾਮਧਾਰੀ ਸੰਸਥਾ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ, ਪਰਮਜੀਤ ਵਿਰਦੀ, ਡਾ. ਗੁਰਨਾਮ ਕੌਰ ਅਤੇ ਇੰਦਰਜੀਤ ਕੌਰ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਗੁਰੂ ਸਾਹਿਬ ਦੁਆਰਾ ਮਨੁੱਖੀ ਅਧਿਕਾਰਾਂ ਅਤੇ ਇਨਸਾਨੀਅਤ ਲਈ ਕੀਤੀ ਲਾਸਾਨੀ ਕੁਰਬਾਨੀ ਬਾਰੇ ਸਾਂਝ ਪਾਈ ਅਤੇ ਹਰਜੀਤ ਬਾਜਵਾ ਦੇ ਗੀਤ ਦੀ ਸ਼ਲਾਘਾ ਕੀਤੀ | ਸਮਾਗਮ ਦੇ ਅਗਲੇ ਹਿੱਸੇ ਵਿਚ ਧਾਰਮਿਕ ਕਵੀ ਦਰਬਾਰ ਹੋਇਆ ਜਿਸ ਵਿਚ ਗਿਆਨ ਸਿੰਘ ਘਈ, ਸੁਜਾਨ ਸਿੰਘ ਸੁਜਾਨ, ਹਰਵੇਲ ਸਿੰਘ, ਭੁਪਿੰਦਰ ਰਤਨ, ਸਤਵੰਤ ਕੌਰ, ਮਕਸੂਦ ਚੌਧਰੀ, ਰਿੰਟੂ ਭਾਟੀਆ, ਹਰਦਿਆਲ ਸਿੰਘ ਝੀਤਾ, ਹੈਰੀ ਸੰਧੂ, ਜਗਰੂਪ ਗਰੇਵਾਲ, ਵਿਨੋਦ ਹਰਪਾਲਪੁਰੀ, ਸੁਰਜੀਤ ਕੌਰ, ਜਸਬੀਰ ਸਿੰਘ ਸੈਂਹਬੀ, ਭੁਪਿੰਦਰ ਸਿੰਘ ਸੱਲ੍ਹ, ਸਤਨਾਮ ਸਿੰਘ ਗੈਦੂ, ਇੰਦਰਜੀਤ ਗੈਦੂ, ਸਤਬੀਰ ਸਿੰਘ ਗੈਦੂ, ਇੰਦਰਪਾਲ ਸਿੰਘ ਗੈਦੂ, ਕਰਨੈਲ ਸਿੰਘ ਘੜਿਆਲ, ਪ੍ਰਮਿੰਦਰ ਸਿੰਘ ਲੁਧਿਆਣਾ, ਗੁਰਚਰਨ ਸਿੰਘ ਦੁਬੱਈ, ਸੁੰਦਰਪਾਲ ਰਾਜਾਸਾਂਸੀ, ਕੁਲਵੰਤ ਕੌਰ ਗੈਦੂ, ਜਰਨੈਲ ਸਿੰਘ ਮਠਾੜੂ ਤੋਂ ਇਲਾਵਾ ਹੋਰਨਾਂ ਨੇ ਆਪੋ-ਆਪਣੇ ਵਿਚਾਰਾਂ ਨਾਲ ਸਾਂਝ ਪਾਈ |
Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ • ਗਲੌਸਪ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਸਮਾਗਮ ਅਗਲੀ ਖ਼ਬਰ ਪਿੰਗਲਵਾੜਾ ਸੁਸਾਇਟੀ ਯੂ.ਕੇ. ਵੱਲੋਂ ਸਾਲਾਨਾ ਸਮਾਗਮ ਜੱਗੀ ਜੌਹਲ ਦੇ ਮਾਮਲੇ ਨੂੰ ਭਾਰਤ ਸਰਕਾਰ ਕੋਲ ਉਠਾ ਰਹੇ ਹਾਂ-ਸੀਮ...
Ad Position 24