15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕਾਮੇਡੀਅਨ ਭਾਰਤੀ ਸਿੰਘ ਨੇ ਬੇਟੇ ਨੂੰ ਦਿੱਤਾ ਜਨਮ <br/>

Ad Position 21
No active advertisement
ਅਜੀਤ ਡੈਸਕ 20-12-2025
ਮੁੰਬਈ, 19 ਦਸੰਬਰ (ਏਜੰਸੀ)-ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੂਜੀ ਵਾਰ ਮਾਂ-ਬਾਪ ਬਣ ਗਏ | ਭਾਰਤੀ ਨੂੰ ਉਸ ਸਮੇਂ ਹਸਪਤਾਲ ਲਿਜਾਇਆ ਗਿਆ ਜਦੋਂ ਉਹ ਇਕ ਪ੍ਰੋਗਰਾਮ ਦੀ ਸ਼ੂਟਿੰਗ ਕਰ ਰਹੀ ਸੀ | ਹਸਪਤਾਲ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਘਰ ਦੂਜੇ ਬੇਟੇ ਨੇ ਜਨਮ ਲਿਆ | ਇਸ ਮੌਕੇ ਉਸ ਦੇ ਪਤੀ ਹਰਸ਼ ਲਿੰਬਾਚੀਆ ਵੀ ਮੌਜੂਦ ਸਨ | ਇਸ ਜੋੜੇ ਦਾ ਪਹਿਲਾਂ ਵੀ ਇਕ ਬੇਟਾ ਹੈ ਜਿਸ ਦਾ ਨਾਂਅ ਲਕਸ਼ੈ ਹੈ | ਭਾਰਤੀ ਅਤੇ ਹਰਸ਼ ਨੇ ਸਤੰਬਰ 'ਚ ਸਵਿਟਜ਼ਰਲੈਂਡ ਦੀ ਯਾਤਰਾ ਦੌਰਾਨ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ | ਭਾਰਤੀ ਚਾਹੁੰਦੀ ਸੀ ਕਿ ਇਸ ਵਾਰ ਉਸ ਦੇ ਘਰ ਧੀ ਆਵੇ, ਪਰ ਕੁਦਰਤ ਨੇ ਉਸ ਨੂੰ ਫਿਰ ਤੋਂ ਪੁੱਤਰ ਦੀ ਦਾਤ ਬਖ਼ਸ਼ੀ ਹੈ | ਪੂਰੇ ਪਰਿਵਾਰ 'ਚ ਇਸ ਸਮੇਂ ਜਸ਼ਨ ਦਾ ਮਾਹੌਲ ਹੈ | ਆਪਣੇ ਇਕ ਬਲਾਗ 'ਚ ਭਾਰਤੀ ਨੇ ਦੱਸਿਆ ਸੀ ਕਿ ਉਸ ਦੇ ਵੱਡੇ ਬੇਟੇ ਨੇ ਆਪਣੇ ਛੋਟੇ ਭਰਾ ਦਾ ਨਿੱਕ-ਨੇਮ (ਉਪਨਾਮ) ਪਹਿਲਾਂ ਹੀ 'ਕਾਜੂ' ਚੁਣ ਲਿਆ ਸੀ | ਭਾਰਤੀ ਅਤੇ ਹਰਸ਼ 2022 'ਚ ਪਹਿਲੀ ਵਾਰ ਮਾਂ-ਬਾਪ ਬਣੇ ਸਨ |

Ad Position 22
No active advertisement
ਪਿਛਲੀ ਖ਼ਬਰ ਪਾਕਿ ਕਬੱਡੀ ਖਿਡਾਰੀ ਨੂੰ ਭਾਰਤੀ ਟੀਮ ਵਲੋਂ ਖੇਡਣ 'ਤੇ ਆਲੋਚਨਾ ਦਾ ਕਰਨਾ ਪਿਆ ਸਾਹਮਣਾ ਅਗਲੀ ਖ਼ਬਰ ਕੈਨੇਡਾ 'ਚ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਬਾਰੇ ਜੌਹਲ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ <br/>
Ad Position 24