15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪਾਕਿ ਕਬੱਡੀ ਖਿਡਾਰੀ ਨੂੰ ਭਾਰਤੀ ਟੀਮ ਵਲੋਂ ਖੇਡਣ 'ਤੇ ਆਲੋਚਨਾ ਦਾ ਕਰਨਾ ਪਿਆ ਸਾਹਮਣਾ

Ad Position 21
No active advertisement
ਅਜੀਤ ਡੈਸਕ 20-12-2025

**ਖੇਡ ਮੈਦਾਨ 'ਚ ਭਾਰਤੀ ਝੰਡਾ ਵੀ ਲਹਿਰਾਇਆ
ਅੰਮਿ੍ਤਸਰ, 19 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਖਿਡਾਰੀ ਓਬੈਦੁੱਲਾ ਰਾਜਪੂਤ ਨੂੰ ਬਹਿਰੀਨ 'ਚ ਭਾਰਤੀ ਟੀਮ ਵਲੋਂ ਕਬੱਡੀ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਕਿ ਕਬੱਡੀ ਫੈਡਰੇਸ਼ਨ ਨੇ ਇਸ ਮਾਮਲੇ ਦੀ ਜਾਂਚ ਦਾ ਐਲਾਨ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ ਬਹਿਰੀਨ 'ਚ ਜੀ. ਸੀ. ਸੀ. ਕੱਪ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਦੌਰਾਨ ਪਾਕਿਸਤਾਨ ਅਤੇ ਭਾਰਤ ਨਾਂਅ ਦੀਆਂ ਟੀਮਾਂ ਵਿਚਕਾਰ ਵੀ ਇਕ ਮੈਚ ਖੇਡਿਆ ਗਿਆ | ਮੈਚ ਤੋਂ ਬਾਅਦ ਓਬੈਦੁੱਲਾ ਰਾਜਪੂਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ 'ਚ ਉਹ ਭਾਰਤੀ ਝੰਡਾ ਲਹਿਰਾਉਂਦੇ ਹੋਏ ਵਿਖਾਈ ਦੇ ਰਿਹਾ ਹੈ | ਉਸ ਨੇ ਭਾਰਤੀ ਜਰਸੀ ਪਾਈ ਹੋਈ ਹੈ | ਓਬੈਦੁੱਲਾ ਰਾਜਪੂਤ ਨੇ ਇਕ ਵੀਡੀਓ ਜਾਰੀ ਕਰਕੇ ਇਸ ਮਾਮਲੇ ਲਈ ਫੈਡਰੇਸ਼ਨ ਅਤੇ ਕੋਚ ਤੋਂ ਮੁਆਫ਼ੀ ਮੰਗਦਿਆਂ ਸਪਸ਼ਟੀਕਰਨ ਦਿੱਤਾ ਕਿ ਉਸ ਦੀ ਪੁਰਾਣੀ ਟੀਮ ਨੇ ਉਸ ਨੂੰ ਸੱਦਾ ਨਹੀਂ ਦਿੱਤਾ ਸੀ, ਇਸ ਲਈ ਉਹ ਦੂਜੀ ਲਈ ਖੇਡਿਆ | ਉਸ ਨੇ ਕਿਹਾ ਕਿ ਇਸ ਸਥਾਨਕ ਕੱਪ ਨੂੰ ਸਿਰਫ਼ ਇਕ ਕੱਪ ਹੀ ਰਹਿਣ ਦਿਓ, ਇਸ ਨੂੰ ਵਿਸ਼ਵ ਕੱਪ ਨਾ ਬਣਾਓ | ਦੂਜੇ ਪਾਸੇ, ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਰਾਣਾ ਸਰਵਰ ਨੇ ਕਿਹਾ ਕਿ ਫੈਡਰੇਸ਼ਨ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਨ੍ਹਾਂ ਖਿਡਾਰੀਆਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰੀਮੀਅਰ ਦਾ ਪਤੀ ਨਸ਼ੇ 'ਚ ਗੱਡੀ ਚਲਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ <br/> ਅਗਲੀ ਖ਼ਬਰ ਕਾਮੇਡੀਅਨ ਭਾਰਤੀ ਸਿੰਘ ਨੇ ਬੇਟੇ ਨੂੰ ਦਿੱਤਾ ਜਨਮ <br/>
Ad Position 24