08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਟਰੰਪ ਪ੍ਰਸ਼ਾਸਨ ਵਲੋਂ ਇਰਾਨੀ ਤੇਲ ਦੀ ਢੋਆਢੁਆਈ ਨਾਲ ਜੁੜੀਆਂ ਭਾਰਤੀ ਕੰਪਨੀਆਂ 'ਤੇ ਪਾਬੰਦੀ <br/>

Ad Position 21
No active advertisement
ਅਜੀਤ ਡੈਸਕ 21-12-2025
ਸੈਕਰਾਮੈਂਟੋ, 20 ਦਸੰਬਰ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਨੇ ਇਰਾਨੀ ਤੇਲ ਤੇ ਤੇਲ ਪਦਾਰਥਾਂ ਦੀ ਢੋਆ ਢੁਆਈ ਨਾਲ ਜੁੜੀਆਂ ਕੰਪਨੀਆਂ ਤੇ ਸਮੁੰਦਰੀ ਬੇੜਿਆਂ ਉਪਰ ਪਾਬੰਦੀਆਂ ਲਾ ਦਿੱਤੀਆਂ ਹਨ¢ ਇਨ੍ਹਾਂ ਵਿਚ ਭਾਰਤੀ ਕੰਪਨੀਆਂ ਵੀ ਸ਼ਾਮਿਲ ਹਨ¢ ਅਮਰੀਕੀ ਵਿਤ ਵਿਭਾਗ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਕਦਮ ਦਾ ਮੰਤਵ ਇਰਾਨੀ ਹਕੂਮਤ ਦੀ ਆਮਦਨੀ ਨੂੰ ਰੋਕਣਾ ਹੈ ਜੋ ਆਮਦਨੀ ਉਹ ਅੱਤਵਾਦ ਤੇ ਹੋਰ ਗੈਰ ਕਾਨੂੰਨੀ ਸਰਗਰਮੀਆਂ ਲਈ ਵਰਤਦੀ ਹੈ¢ ਕੁਲ 29 ਕੰਪਨੀਆਂ ਜਾਂ ਸਮੁੰਦਰੀ ਬੇੜਿਆਂ ਉਪਰ ਪਾਬੰਦੀ ਲਾਈ ਗਈ ਹੈ¢ ਬਾਰਬਾਡੋਸ-ਫਲੈਗਡ ਵੈਸਲ ਫਲੋਰਾ ਡੋਲਸੀ ਉਪਰ ਪਾਬੰਦੀ ਲਾਈ ਗਈ ਹੈ ਜਿਸ ਨੂੰ ਭਾਰਤੀ ਕੰਪਨੀ ਰੁਕਬੈਟ ਮੈਰਾਈਨ ਸਰਵਿਸਿਜ਼ ਵਲੋਂ ਚਲਾਇਆ ਜਾਂਦਾ ਹੈ ਜਿਸ ਨੇ ਅਪ੍ਰੈਲ 2025 ਤੋਂ ਲੈ ਕੇ ਲੱਖਾਂ ਬੈਰਲ ਇਰਾਨੀ ਤੇਲ ਦੀ ਢੋਆ ਢੁਆਈ ਕੀਤੀ ਹੈ¢ ਇਸ ਤੋਂ ਇਲਾਵਾ ਪਨਾਮਾ ਫਲੈਗਡ ਔਰੋਰਾ ਵੈਸਲ ਸ਼ਾਮਿਲ ਹੈ ਜਿਸ ਨੂੰ ਭਾਰਤੀ ਕੰਪਨੀ ਗੋਲਡਨ ਗੇਟ ਸ਼ਿੱਪ ਮੈਨੇਜਮੈਂਟ ਦੁਆਰਾ ਚਲਾਇਆ ਜਾਂਦਾ ਹੈ¢ ਰਮਈਆ ਵੈਸਲ 'ਤੇ ਵੀ ਪਾਬੰਦੀ ਲਾਈ ਗਈ ਹੈ ਜਿਸ ਦੀ ਮਾਲਕ ਭਾਰਤੀ ਕੰਪਨੀ ਡਰੀਆ ਸ਼ਿੰਪਿੰਗ ਪ੍ਰਾਈਵੇਟ ਲਿਮਟਡ ਹੈ¢ ਇਸ ਨੇ ਸਤੰਬਰ 2025 ਤੋਂ ਲੈ ਕੇ ਇੱਕ ਲੱਖ ਬੈਰਲ ਇਰਾਨੀ ਤੇਲ ਦੀ ਢੋਆ ਢੋਆਈ ਕੀਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਮਾਗਮ ਟੋਡਰਮੱਲ ਹਵੇਲੀ ਵਿਖੇ 25 ਤੋਂ ਅਗਲੀ ਖ਼ਬਰ ਨਿਊਜ਼ੀਲੈਂਡ ਦੇ ਸ਼ਹਿਰ ਮਨੁਰੇਵਾ ਵਿਖੇ ਸਜਾਇਆ ਨਗਰ ਕੀਰਤਨ <br/>
Ad Position 24