08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਨਿਊਜ਼ੀਲੈਂਡ ਦੇ ਸ਼ਹਿਰ ਮਨੁਰੇਵਾ ਵਿਖੇ ਸਜਾਇਆ ਨਗਰ ਕੀਰਤਨ <br/>

Ad Position 21
No active advertisement
ਅਜੀਤ ਡੈਸਕ 21-12-2025
ਆਕਲੈਂਡ, 20 ਦਸੰਬਰ (ਹਰਮਨਪ੍ਰੀਤ ਸਿੰਘ ਗੋਲੀਆ)-ਅੱਜ ਕੱਲ੍ਹ ਚੱਲ ਰਹੇ ਪੋਹ ਦੇ ਮਹੀਨੇ ਸ਼ਹੀਦੀ ਪੰਦਰਵਾੜੇ ਮੌਕੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮਨੁਰੇਵਾ ਵਿਖੇ ਸਜਾਇਆ ਗਿਆ ¢ ਗੁਰੂ ਘਰ ਤੋਂ ਸਜਾਏ ਗਏ ਇਸ ਨਗਰ ਕੀਰਤਨ ਵਿਚ ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਉੱਥੇ ਹੀ ਗੁਰੂ ਘਰ ਦੇ ਕੀਰਤਨੀਆਂ ਵਲੋਂ ਨਗਰ ਕੀਰਤਨ ਵਿਚ ਜਿੱਥੇ ਕੀਰਤਨ ਗਾਇਨ ਕੀਤਾ, ਨਾਲ ਹੀ ਨਿਊਜ਼ੀਲੈਂਡ ਦੀ ਨੌਜਵਾਨ ਪੀੜੀ ਵਲੋਂ ਨਗਰ ਕੀਰਤਨ ਦੇ ਅੱਗੇ ਗਤਕੇ ਦੇ ਜੌਹਰ ਵੀ ਵਿਖਾਏ ਗਏ | ਇਹ ਨਗਰ ਕੀਰਤਨ ਮਨਰੇਵਾ ਦੀਆਂ ਵੱਖ ਵੱਖ ਸੜਕਾਂ ਤੋਂ ਹੁੰਦਾ ਹੋਇਆ ਜਦੋਂ ਆਪਣੇ ਅੰਤਲੇ ਪੜਾਅ ਦੇ ਨਜ਼ਦੀਕ ਸੀ ਤਾਂ ਗੁਰਦੁਆਰਾ ਸਾਹਿਬ ਤੋਂ ਕਰੀਬ ਕੁਝ ਦੂਰੀ ਤੇ ਨਿਊਜ਼ੀਲੈਂਡ ਦੇ ਇੱਕ ਚਰਚਿਤ ਕੱਟੜ ਪੰਥੀ ਗਰੁੱਪ ਵਲੋਂ ਨਗਰ ਕੀਰਤਨ ਦੇ ਵਿਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਭਾਵੇਂ ਸਥਾਨਕ ਗਰੇਟ ਸਾਊਥ ਰੋਡ 'ਤੇ ਕੁਝ ਸਮੇਂ ਲਈ ਨਗਰ ਕੀਰਤਨ ਨੂੰ ਰੋਕੀ ਰੱਖਿਆ ਗਿਆ ਤੇ ਸਥਾਨਕ ਪੁਲਿਸ ਦੇ ਆਉਣ ਤੋਂ ਬਾਅਦ ਨਗਰ ਕੀਰਤਨ ਨੂੰ ਅੰਤਲੇ ਪੜਾਅ ਗੁਰੂ ਘਰ ਲਈ ਰਵਾਨਾ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਸਥਾਨਕ ਕੱਟੜਪੰਥੀ ਗਰੁੱਪ ਡੈਸਟਨੀ ਚਰਚ ਵਾਲਿਆਂ ਦੇ ਆਗੂ ਬਰਾਇਨ ਤਮਾਕੀ ਵਲੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਇਸਦੀ ਪੁਸ਼ਟੀ ਵੀ ਕੀਤੀ ਗਈ ਹੈ¢ ਇੱਥੇ ਜ਼ਿਕਰਯੋਗ ਹੈ ਕਿ ਇਹ ਗਰੁੱਪ ਉਹੀ ਹੈ ਜਿਸ ਨੇ ਕੁਝ ਸਮਾਂ ਪਹਿਲਾਂ ਵੱਖ-ਵੱਖ ਧਰਮਾਂ ਦੇ ਧਾਰਮਿਕ ਚਿੰਨਾਂ ਅਤੇ ਧਾਰਮਿਕ ਝੰਡਿਆਂ ਨੂੰ ਪੈਰਾਂ ਵਿਚ ਰੋਲਿਆ ਤੇ ਅੱਗ ਲਗਾ ਕੇ ਬੇਅਦਬੀ ਵੀ ਕੀਤੀ ਸੀ ¢ ਅੱਜ ਇਸ ਗਰੁੱਪ ਦੇ ਕਰੀਬ 35-40 ਨੌਜਵਾਨਾਂ ਨੇ ਇੱਕੋ ਰੰਗ ਦੀਆਂ ਟੀ-ਸ਼ਰਟਾਂ ਪਾ ਕੇ ਜਿਨਾਂ 'ਤੇ ਉਨ੍ਹਾਂ ਦੇ ਸਲੋਗਨ ਵੀ ਲਿਖੇ ਹੋਏ ਸਨ ਅਤੇ ਵੱਡਾ ਬੈਨਰ ਜਿਸ 'ਤੇ 'ਦਿਸ ਇਜ ਨਿਊਜ਼ੀਲੈਂਡ ਨੋਟ ਇੰਡੀਆ' ਲਿਖਿਆ ਹੋਇਆ ਸੀ ਤੇ ਹੋਰ ਕਈ ਵਿਰੋਧ ਪੱਖੀ ਨਾਅਰੇ ਵੀ ਉਨ੍ਹਾਂ ਵਲੋਂ ਲਾਏ ਜਾ ਰਹੇ ਸਨ ਨੇ ਨਗਰ ਕੀਰਤਨ ਦੇ ਅੱਗੇ ਆ ਕੇ ਪਹਿਲਾਂ ਨਿਊਜ਼ੀਲੈਂਡ ਦਾ ਹੋਕਾ ਕੀਤਾ ਅਤੇ ਉਪਰੰਤ ਕੁਝ ਨਾਅਰੇਬਾਜ਼ੀ ਵੀ ਕੀਤੀੇ | ਇਸ ਮੌਕੇ ਸਿੱਖ ਭਾਈਚਾਰੇ ਦੇ ਨਗਰ ਕੀਰਤਨ ਵਿਚ ਸ਼ਾਮਿਲ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਪਹਿਲਾਂ ਸ਼ਾਂਤੀ ਬਣਾਈ ਰੱਖੀ ਗਈ ਤੇ ਉਪਰੰਤ ਉਨ੍ਹਾਂ ਵਲੋਂ ਵੀ ਜੈਕਾਰੇ ਛੱਡੇ ਗਏ ਥੋੜੀ ਤਲਖੀ ਵਧਦੀ ਦੇਖ ਨਿਊਜ਼ੀਲੈਂਡ ਪੁਲਿਸ ਦੇ ਕਰਮਚਾਰੀ ਦੋਵੇਂ ਧਿਰਾਂ ਵਿਚ ਆ ਖੜੇ ਹੋਏ ਤੇ ਉਨ੍ਹਾਂ ਮਾਹੌਲ ਨੂੰ ਠੰਢਾ ਕਰਦਿਆਂ ਕੱਟੜ ਪੰਥੀਆਂ ਨੂੰ ਉਥੋਂ ਤੋਰ ਸੜਕ ਦੇ ਇੱਕ ਪਾਸੇ ਕਰਕੇ ਨਗਰ ਕੀਰਤਨ ਨੂੰ ਗੁਰੂ ਘਰ ਵੱਲ ਜਾਣ ਲਈ ਰਵਾਨਾ ਕਰ ਦਿੱਤਾ | ਸਥਾਨਕ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰ ਜਾਣ ਬੁਝ ਕੇ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦੇ ਹਨ ਤਾਂ ਜੋ ਉਹ ਮੀਡੀਆ 'ਚ ਆ ਸਕਣ ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਸਾਨੂੰ ਵੀ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਤੇ ਅੱਗੇ ਤੋਂ ਸੁਚੇਤ ਵੀ ਰਹਿਣਾ ਪਵੇਗਾ ¢ ਇਸ ਘਟਨਾ ਤੋਂ ਬਾਅਦ ਦੁਨੀਆਂ ਭਰ ਵਿਚ ਮਾਈਗ੍ਰੈਂਟਸ ਵਿਰੁੱਧ ਹੋ ਰਹੇ ਪ੍ਰਚਾਰ ਨੇ ਫਿਰ ਇੱਕ ਵਾਰ ਨਵੀਂ ਚਰਚਾ ਛੇੜ ਦਿੱਤੀ ਹੈ¢ ਤੇ ਸਿੱਖ ਭਾਈਚਾਰੇ ਵਲੋਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਵਲੋਂ ਇਰਾਨੀ ਤੇਲ ਦੀ ਢੋਆਢੁਆਈ ਨਾਲ ਜੁੜੀਆਂ ਭਾਰਤੀ ਕੰਪਨੀਆਂ 'ਤੇ ਪਾਬੰਦੀ <br/> ਅਗਲੀ ਖ਼ਬਰ ਜਦੋਂ ਬਿ੍ਟਿਸ਼ ਪਰਿਵਾਰ 'ਥੱਕੀ ਆ' ਕਹਿ ਕੇ ਦਾਦੀ ਦੀ ਲਾਸ਼ ਜਹਾਜ਼ 'ਚ ਚੜ੍ਹਾ ਲਿਆਇਆ <br/>
Ad Position 24