ਲੈਸਟਰ (ਇੰਗਲੈਂਡ), 20 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਸਪੇਨ ਦੇ ਮਾਲਾਗਾ ਹਵਾਈ ਅੱਡੇ ਤੋਂ ਇੰਗਲੈਂਡ ਦੇ ਗੈਟਵਿਕ ਹਵਾਈ ਅੱਡੇ ਵੱਲ ਆ ਰਹੀ ਈਜ਼ੀਜੈੱਟ ਏਅਰਲਾਈਨ ਦੀ ਇਕ ਉਡਾਣ 'ਚ ਉਸ ਸਮੇਂ ਹੈਰਾਨੀ ਅਤੇ ਦਹਿਸ਼ਤ ਦਾ ਮੰਜ਼ਰ ਬਣ ਗਿਆ, ਜਦੋਂ ਖੁਲਾਸਾ ਹੋਇਆ ਕਿ ਇਕ ਬਿ੍ਟਿਸ਼ ਪਰਿਵਾਰ ਆਪਣੀ 89 ਸਾਲਾ ਦਾਦੀ ਦੀ ਮਿ੍ਤਕ ਦੇਹ ਨੂੰ ਵ੍ਹੀਲ ਚੇਅਰ 'ਤੇ ਬਿਠਾ ਕੇ ਜਹਾਜ਼ 'ਚ ਚੜ੍ਹਾ ਲਿਆਇਆ ¢ ਚਸ਼ਮਦੀਦ ਯਾਤਰੀਆਂ ਮੁਤਾਬਕ ਪਰਿਵਾਰਕ ਮੈਂਬਰ ਬੁਜ਼ੁਰਗ ਮਹਿਲਾ ਨੂੰ ਹਵਾਈ ਅੱਡੇ 'ਤੇ ਵ੍ਹਲਚੇਅਰ 'ਚ ਬਿਠਾ ਕੇ ਲੈ ਕੇ ਆਏ ਅਤੇ ਕੈਬਿਨ ਕਰੂ ਨੂੰ ਦੱਸਿਆ ਕਿ ਮਹਿਲਾ ਬਹੁਤ ਥੱਕੀ ਹੋਈ ਹੈ ਅਤੇ ਬੋਲਣ ਦੀ ਹਾਲਤ 'ਚ ਨਹੀਂ ¢ ਇਸ ਗੱਲ 'ਤੇ ਕਿਸੇ ਨੂੰ ਵੀ ਸ਼ੱਕ ਨਹੀਂ ਹੋਇਆ ਅਤੇ ਮਹਿਲਾ ਨੂੰ ਜਹਾਜ਼ 'ਚ ਬਿਠਾ ਦਿੱਤਾ ਗਿਆ¢ ਉਡਾਣ ਦੌਰਾਨ ਜਦੋਂ ਕਈ ਘੰਟਿਆਂ ਤੱਕ ਮਹਿਲਾ ਵਲੋਂ ਨਾ ਕੋਈ ਹਿਲਜੁਲ ਹੋਈ ਅਤੇ ਨਾ ਹੀ ਉਸਨੇ ਪਾਣੀ ਜਾਂ ਖਾਣੇ ਵੱਲ ਕੋਈ ਪ੍ਰਤੀਕ੍ਰਿਆ ਦਿੱਤੀ ਤਾਂ ਜਹਾਜ਼ 'ਚ ਬੈਠੇ ਕੁਝ ਯਾਤਰੀਆਂ ਨੂੰ ਸ਼ੱਕ ਹੋਇਆ¢ ਕੈਬਿਨ ਕਰੂ ਵਲੋਂ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਬੁਜ਼ੁਰਗ ਮਹਿਲਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ¢ ਇਸ ਖੁਲਾਸੇ ਤੋਂ ਬਾਅਦ ਜਹਾਜ਼ 'ਚ ਹੜਕੰਪ ਮਚ ਗਿਆ ਅਤੇ ਕਈ ਯਾਤਰੀ ਸਹਿਮ ਗਏ¢ ਜਹਾਜ਼ ਦੇ ਕਰਮਚਾਰੀਆਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਦਕਿ ਲੈਂਡਿੰਗ ਤੋਂ ਬਾਅਦ ਸਪੇਨੀ ਅਤੇ ਬਿ੍ਟਿਸ਼ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ¢ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਮਹਿਲਾ ਦੀ ਮÏਤ ਕਦੋਂ ਅਤੇ ਕਿਹੜੇ ਹਾਲਾਤਾਂ 'ਚ ਹੋਈ, ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਪਰਿਵਾਰ ਨੇ ਜਾਣਬੁੱਝ ਕੇ ਇਹ ਗੱਲ ਲੁਕਾਈ ਜਾਂ ਉਹ ਘਟਨਾ ਤੋਂ ਅਣਜਾਣ ਸੀ¢ ਹਵਾਈ ਕੰਪਨੀ ਵੱਲੋਂ ਵੀ ਅੰਦਰੂਨੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ |