08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦੂਜੇ ਵਿਸ਼ਵ ਯੁੱਧ ਦੇ 81ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 21-12-2025
ਬਰੇਸ਼ੀਆ(ਇਟਲੀ), 20 ਦਸੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਸ਼ਹਿਰ ਫਾਈਸਾ ਵਿਖੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ, ਇਟਲੀ ਤੇ ਕਮੂਨੇ ਦੀ ਫਾਈਸਾ ਵਲੋਂ ਮਿਲ ਕੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਸਿੱਖ ਅਤੇ ਇਟਾਲੀਅਨ ਫੌਜੀਆਂ ਦਾ 81ਵਾਂ ਸ਼ਹੀਦੀ ਦਿਵਸ ਅਤੇ ਸ਼ਹਿਰ ਦਾ ਆਜਾਦੀ ਦਿਵਸ ਮਨਾਇਆ ਗਿਆ ¢ ਇਸ ਸਮਾਗਮ ਦੀ ਸ਼ੁਰੂਆਤ ਵੇਲੇ ਚਰਚ ਵਿਚ ਜਾ ਕੇ ਇਟਾਲੀਅਨ ਲੋਕਾਂ ਨੇ ਆਪਣੇ ਪਾਦਰੀ ਤੋਂ ਪ੍ਰਾਰਥਨਾ ਕਰਵਾਈ, ਉਪਰੰਤ ਸਿੱਖ ਭਾਈਚਾਰੇ ਵਲੋਂ ਆਪਣੀ ਮਰਿਆਦਾ ਅਨੁਸਾਰ ਅਰਦਾਸ ਕੀਤੀ ਗਈ ¢ ਇਸ ਸ਼ਹਿਰ ਵਿਚ ਵਰਲਡ ਸਿੱਖ ਸ਼ਹੀਦ ਕਮੇਟੀ (ਰਜਿ.) ਇਟਲੀ ਨੇ ਜੋ ਸ਼ਹੀਦਾਂ ਦੀ ਯਾਦ 'ਚ ਯਾਦਗਾਰ ਬਣਾਈ ਹੈ, ਉਥੇ ਸ਼ਹੀਦਾਂ ਨੂੰ ਸ਼ਹਿਰ ਦੇ ਮੇਅਰ ਮਾਸੀਮੋ ਲਾਸੋਲਾ ਤੇ ਕਮੇਟੀ ਦੇ ਪ੍ਰਧਾਨ ਪਿ੍ਥੀਪਾਲ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ ¢ ਇਸ ਸਮਾਗਮ ਵਿਚ ਇਟਲੀ ਦੀ ਮਿਲਟਰੀ ਨੇ ਵੀ ਪਰੇਡ ਕਰਕੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ ¢ ਇਸ ਮੌਕੇ ਫਾਈਾਸਾ ਸ਼ਹਿਰ ਦੇ ਮੇਅਰ ਨੇ ਦੱਸਿਆ ਕਿ ਇਸ ਸ਼ਹਿਰ ਵਿਚ 5 ਸਿੱਖ ਫÏਜੀਆਂ ਦੇ ਸ਼ਹੀਦ ਹੋਣ ਦੀ ਜਾਣਕਾਰੀ ਹੈ ¢ ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੇ ਆਜਾਦ ਹੋਣ ਤੋਂ ਬਾਅਦ ਸਰਦਾਰ ਮੋਹਣ ਸਿੰਘ, ਜੋਕਿ ਫੌਜ ਦੇ ਕਮਾਂਡਰ ਸਨ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ ¢ ਅਖੀਰ ਵਿਚ ਸ਼ਹਿਰ ਦੇ ਮੇਅਰ ਮਾਸੀਮੋ ਲਾਸੋਲਾ ਨੇ ਸਿੱਖਾਂ ਦੀ ਸਰਾਹਨਾ ਕਰਦਿਆਂ ਕਿਹਾ ਸਿਖ ਕੌਮ ਬਹੁਤ ਇਮਾਨਦਾਰ ਅਤੇ ਮਿਹਨਤੀ ਕੌਮ ਹੈ ¢ ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਸਿੱਖ ਆਗੂਆਂ ਵਿਚ ਪਿ੍ਥੀਪਾਲ ਸਿੰਘ, ਮਨਜਿੰਦਰ ਸਿੰਘ, ਇਕਬਾਲ ਸਿੰਘ, ਗੁਰਮੇਲ ਸਿੰਘ ਭੱਟੀ ਤੇ ਹਰਜੀਤ ਸਿੰਘ ਦੇ ਨਾਮ ਪ੍ਰਮੁੱਖ ਹਨ¢

Ad Position 22
No active advertisement
ਪਿਛਲੀ ਖ਼ਬਰ ਜਦੋਂ ਬਿ੍ਟਿਸ਼ ਪਰਿਵਾਰ 'ਥੱਕੀ ਆ' ਕਹਿ ਕੇ ਦਾਦੀ ਦੀ ਲਾਸ਼ ਜਹਾਜ਼ 'ਚ ਚੜ੍ਹਾ ਲਿਆਇਆ <br/> ਅਗਲੀ ਖ਼ਬਰ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ <br/>
Ad Position 24