09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

'ਨਫ਼ਰਤ ਭਰੇ ਵਿਰੋਧ ਪ੍ਰਦਰਸ਼ਨਾਂ' ਨਾਲ ਨਜਿੱਠਣ ਲਈ ਨਵੇਂ ਕਾਨੂੰਨ ਬਣਾਏ ਜਾਣ-ਬਰਤਾਨਵੀ ਸਿੱਖ <br/>

Ad Position 21
No active advertisement
ਅਜੀਤ ਡੈਸਕ 24-12-2025
ਲੰਡਨ, 23 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ (ਯੂ.ਕੇ.) ਨੇ ਜਨਤਕ ਵਿਵਸਥਾ ਅਤੇ ਨਫ਼ਰਤ ਅਪਰਾਧ ਕਾਨੂੰਨ ਦੀ ਸੁਤੰਤਰ ਸਮੀਖਿਆ ਲਈ ਗ੍ਰਹਿ ਦਫ਼ਤਰ ਨੂੰ ਕੁਝ ਸਬੂਤ ਸੌਂਪੇ ਹਨ ¢ ਲਾਰਡ ਮੈਕਡੋਨਲਡ ਦੀ ਅਗਵਾਈ ਵਾਲੀ ਸਮੀਖਿਆ ਦਾ ਐਲਾਨ ਸਰਕਾਰ ਦੁਆਰਾ ਹਾਲ ਹੀ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਬਾਰੇ ਚਿੰਤਾਵਾਂ ਤੋਂ ਬਾਅਦ ਕੀਤਾ ਗਿਆ ਸੀ ¢ ਵਿਰੋਧ ਪ੍ਰਦਰਸ਼ਨਾਂ ਅਤੇ ਨਫ਼ਰਤ ਅਪਰਾਧ ਕਾਨੂੰਨਾਂ ਦਾ ਪ੍ਰਬੰਧਨ ਕਰਨ ਲਈ ਪੁਲਿਸ ਸ਼ਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ 'ਨਫ਼ਰਤ ਭੜਕਾਉਣਾ' ਅਤੇ ਆਨਲਾਈਨ ਨਫ਼ਰਤੀ ਗਤੀਵਿਧੀਆਂ ਸਮੀਖਿਆ ਵਿਚ ਸ਼ਾਮਿਲ ਹਨ ¢ ਸਿੱਖ ਫੈਡਰੇਸ਼ਨ (ਯੂ.ਕੇ.) ਨੇ ਨਫ਼ਰਤ ਭਰੇ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਲਈ ਕਾਨੂੰਨ ਨੂੰ ਮਜ਼ਬੂਤ ਕਰਨ ਅਤੇ ਪੁਲਿਸ ਅਭਿਆਸਾਂ ਨੂੰ ਬਦਲਣ ਦੀ ਮੰਗ ਕਰਦਿਆਂ ਕਿਹਾ ਕਿ ਸੱਜੇ-ਪੱਖੀ ਵਿਰੋਧ ਪ੍ਰਦਰਸ਼ਨ ਅਤੇ ਖਾਸ ਭਾਈਚਾਰਿਆਂ ਨੂੰ ਡਰਾਉਣ ਲਈ ਭੜਕਾਊ ਭਾਸ਼ਾ ਦੀ ਵਰਤੋਂ ਕਰਨ ਵਾਲੇ ਪ੍ਰਦਰਸ਼ਨ ਦਿਨੋ-ਦਿਨ ਵੱਧ ਰਹੇ ਹਨ ¢ ਫੈਡਰੇਸ਼ਨ ਨੇ ਕਿਹਾ ਕਿ ਕਾਨੂੰਨ ਨੂੰ ਮਜ਼ਬੂਤ ਕਰਨ ਵਾਲਾ ਦਾਇਰਾ ਵਧਾਉਣ ਦੀ ਲੋੜ ਹੈ ਕਿਉਂਕਿ ਵਿਰੋਧ ਪ੍ਰਦਰਸ਼ਨ ਵਿਦੇਸ਼ੀ ਸਰਕਾਰਾਂ ਦੁਆਰਾ ਸਪਾਂਸਰ ਕੀਤੇ ਜਾਂ ਸਮਰਥਤ ਹੁੰਦੇ ਹਨ ¢ ਜਦਕਿ ਬਰਤਾਨੀਆਂ ਵਿਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਅਤੇ ਵਿਦੇਸ਼ੀ ਸਰਕਾਰਾਂ ਦੀਆਂ ਨੀਤੀਆਂ ਅਤੇ ਕਾਰਵਾਈਆਂ ਦੀ ਆਲੋਚਨਾ ਕਰਨ ਲਈ ਕੀਤੇ ਜਾਂਦੇ ਹਨ ¢ ਪਿਛਲੇ ਦਹਾਕੇ ਤੋਂ ਨਰਿੰਦਰ ਮੋਦੀ ਦੇ ਭਾਰਤ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੇ ਸ਼ਾਸਨਕਾਲ ਵਿਚ ਲੰਡਨ ਸਮੇਤ ਭਾਰਤੀ ਹਾਈ ਕਮਿਸ਼ਨਾਂ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਦਾ ਧਿਆਨ ਭਟਕਾਉਣ, ਡਰਾਉਣ ਅਤੇ ਭੜਕਾਉਣ ਲਈ ਇਸ ਰਣਨੀਤੀ ਦੀ ਵਰਤੋਂ ਕਰਨ ਦੀਆਂ ਕਈ ਉਦਾਹਰਣਾਂ ਹਨ ¢ ਸਿੱਖ ਫੈਡਰੇਸ਼ਨ (ਯੂ.ਕੇ.) ਦੇ ਭਾਈ ਅਮਰੀਕ ਸਿੰਘ ਗਿੱਲ ਅਤੇ ਰਾਜਨੀਤਕ ਮਾਮਲਿਆਂ ਦੇ ਮੁੱਖ ਕਾਰਜਕਾਰੀ ਦਬਿੰਦਰਜੀਤ ਸਿੰਘ ਓ.ਬੀ.ਈ. ਨੇ ਕਿਹਾ ਕਿ ਅਸੀਂ ਨਫ਼ਰਤ ਭਰੇ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਅਤੇ ਵਿਦੇਸ਼ੀ ਸ਼ਕਤੀਆਂ ਦੁਆਰਾ ਸਪਾਂਸਰ ਕੀਤੇ ਗਏ ਵਿਰੋਧੀ ਪ੍ਰਦਰਸ਼ਨਾਂ ਨੂੰ ਗੈਰ-ਕਾਨੂੰਨੀ ਬਣਾਉਣ ਦੀ ਜ਼ਰੂਰਤ ਲਈ ਪ੍ਰਸਤਾਵ ਪੇਸ਼ ਕੀਤੇ ਹਨ ¢ ਤੇ ਬਰਤਾਨੀਆਂ ਵਿਚ ਸ਼ਾਂਤੀਪੂਰਵਕ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਅਸੀਂ ਆਪਣੇ ਸੁਝਾਅ ਸਮੀਖਿਆ ਟੀਮ ਦੇ ਮੈਂਬਰਾਂ ਅਤੇ ਲਾਰਡ ਮੈਕਡੋਨਲਡ ਨਾਲ ਸਾਂਝੇ ਕਰਦੇ ਰਹਾਂਗੇ ¢

Ad Position 22
No active advertisement
ਪਿਛਲੀ ਖ਼ਬਰ ਲੰਡਨ ਵਿਚ 'ਪ੍ਰੀਜ਼ਨਰਜ਼ ਫਾਰ ਫਲਸਤੀਨ' ਵਿਰੋਧ ਪ੍ਰਦਰਸ਼ਨ ਦੌਰਾਨ ਸਵੀਡਿਸ਼ ਕਾਰਕੁੰਨ ਗ੍ਰੇਟਾ ਥਨਬਰਗ ਗਿ੍ਫ਼ਤਾਰ <br/> ਅਗਲੀ ਖ਼ਬਰ ਹਰਨੇਕ ਸਿੰਘ ਨੇਕਾ ਮੈਰੀਪੁਰ ਨੂੰ ਸਦਮਾ ਪਿਤਾ ਦਾ ਦਿਹਾਂਤ
Ad Position 24