08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਲੇਖਕ ਸੁੰਦਰ ਕਟਵਾਲਾ ਯੂ.ਕੇ. ਦੇ ਨੈਸ਼ਨਲ ਲਾਟਰੀ ਕਮਿਊਨਿਟੀ ਫੰਡ ਦੇ ਬੋਰਡ ਮੈਂਬਰ ਨਿਯੁਕਤ

ਲੰਡਨ, 8 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਤੇ ਸਮਾਜਿਕ ਚਿੰਤਕ ਸੁੰਦਰ ਕਟਵਾਲਾ ਨੂੰ ਯੂ. ਕੇ.

Ad Position 21
No active advertisement
ਅਜੀਤ ਡੈਸਕ 09-08-2026
ਲੰਡਨ, 8 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਤੇ ਸਮਾਜਿਕ ਚਿੰਤਕ ਸੁੰਦਰ ਕਟਵਾਲਾ ਨੂੰ ਯੂ.ਕੇ. ਦੇ ਨੈਸ਼ਨਲ ਲਾਟਰੀ ਕਮਿਊਨਿਟੀ ਫੰਡ ਦੇ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਸੰਸਥਾ ਯੂ.ਕੇ. ਭਰ ਵਿਚ ਭਾਈਚਾਰਕ ਵਿਕਾਸ, ਸਮਾਜਿਕ ਭਲਾਈ ਤੇ ਸਥਾਨਕ ਪ੍ਰੋਜੈਕਟਾਂ ਲਈ ਕਰੋੜਾਂ ਪੌਂਡ ਦੀਆਂ ਗ੍ਰਾਂਟਾਂ ਜਾਰੀ ਕਰਨ ਵਾਲੀਆਂ ਸਭ ਤੋਂ ਮਹੱਤਵਪੂਰਨ ਫੰਡਿੰਗ ਸੰਸਥਾਵਾਂ ਵਿੱਚੋਂ ਇੱਕ ਹੈ। 52 ਸਾਲਾ ਸੁੰਦਰ ਕਟਵਾਲਾ ਨੇ ਇਸ ਹਫ਼ਤੇ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ। ਉਹ ਅਗਲੇ ਚਾਰ ਸਾਲਾਂ ਲਈ ਚੇਅਰ ਡੇਮ ਜੂਲੀਆ ਕਲੇਵਰਡਨਅਤੇ ਹੋਰ ਬੋਰਡ ਮੈਂਬਰਾਂ ਨਾਲ ਮਿਲ ਕੇ ਸੰਸਥਾ ਦੀ ਰਣਨੀਤੀ, ਕਾਰਗੁਜ਼ਾਰੀ ਅਤੇ ਭਾਈਚਾਰਕ ਫੰਡਾਂ ਦੀ ਪ੍ਰਭਾਵਸ਼ਾਲੀ ਵੰਡ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਗੇ। ਸੁੰਦਰ ਕਟਵਾਲਾ ਬ੍ਰਿਟਿਸ਼ ਫਿਊਚਰ ਨਾਮਕ ਸੁਤੰਤਰ, ਗੈਰ-ਦਲਭੇਦੀ ਥਿੰਕ ਟੈਂਕ ਤੇ ਚੈਰਿਟੀ ਦੇ ਸੰਸਥਾਪਕ ਅਤੇ ਡਾਇਰੈਕਟਰ ਹਨ। ਉਹ ਬਹੁ ਚਰਚਿਤ ‘ਹਾਓ ਟੂ ਬੀ ਏ ਪੋਰਟਰੇਟ’ ਕਿਤਾਬ ਦੇ ਲੇਖਕ ਵੀ ਹਨ, ਜਿਸ ’ਚ ਬ੍ਰਿਟਿਸ਼ ਪਹਿਚਾਣ, ਵਿਭਿੰਨਤਾ ਅਤੇ ਸਮਾਜਿਕ ਏਕਤਾ ਅਧਾਰਿਤ ਹੈ। ਯੂ.ਕੇ. ਦੇ ਡਿਪਾਰਟਮੈਂਟ ਫਾਰ ਡਿਜ਼ਿਟਲ, ਕਲਚਰ, ਮੀਡੀਆ ਐਂਡ ਸਪੋਰਟ ਨੇ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਸੁੰਦਰ ਕਟਵਾਲਾ ਦਾ ਤਜਰਬਾ ਤੇ ਭਾਈਚਾਰਕ ਮਾਮਲਿਆਂ ਬਾਰੇ ਉਨ੍ਹਾਂ ਦੀ ਡੂੰਘੀ ਸਮਝ ਨੈਸ਼ਨਲ ਲਾਟਰੀ ਕਮਿਊਨਿਟੀ ਫੰਡ ਦੇ ਕੰਮ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਏਗੀ।
Ad Position 22
No active advertisement
ਪਿਛਲੀ ਖ਼ਬਰ ਬਾਲਡ ਰੇਂਜ ਦੀ ਅੱਗ ਦਾ ਕਹਿਰ ਜਾਰੀ, 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਅਗਲੀ ਖ਼ਬਰ ਦੱਖਣੀ ਆਸਟ੍ਰੇਲੀਆ ’ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚਿਤਾਵਨੀ
Ad Position 24