08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬਾਲਡ ਰੇਂਜ ਦੀ ਅੱਗ ਦਾ ਕਹਿਰ ਜਾਰੀ, 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ ਛੱਡਣ ਦੇ ਹੁਕਮ

ਵੈਨਕੂਵਰ, 8 ਅਗਸਤ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਤੇਜ਼ੀ ਨਾਲ ਫੈਲ ਰਹੀ ਬਾਲਡ ਰੇਂਜ ਜੰਗਲੀ ਅੱਗ ਨੇ ਹਾਲਾਤ ਹੋਰ ਗੰਭੀਰ ਕਰ ਦਿੱਤੇ ਹਨ। ਤਾਜ਼ਾ ਵੇਰਵਿਆਂ ਮੁਤਾਬਕ ਅੱਗ ਨਾਲ ਪ੍ਰਭਾਵਿਤ ਸਮਰਲੈਂਡ ਇਲਾਕੇ ਦੇ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 09-08-2026
ਵੈਨਕੂਵਰ, 8 ਅਗਸਤ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਤੇਜ਼ੀ ਨਾਲ ਫੈਲ ਰਹੀ ਬਾਲਡ ਰੇਂਜ ਜੰਗਲੀ ਅੱਗ ਨੇ ਹਾਲਾਤ ਹੋਰ ਗੰਭੀਰ ਕਰ ਦਿੱਤੇ ਹਨ। ਤਾਜ਼ਾ ਵੇਰਵਿਆਂ ਮੁਤਾਬਕ ਅੱਗ ਨਾਲ ਪ੍ਰਭਾਵਿਤ ਸਮਰਲੈਂਡ ਇਲਾਕੇ ਦੇ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ। ਸਮਰਲੈਂਡ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਦਿਆਂ ਕਿਹਾ ਕਿ ਬਾਲਡ ਰੇਂਜ ਦੀ ਜੰਗਲੀ ਅੱਗ ਲੋਕਾਂ ਦੀ ਜਾਨ ਅਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਬਣੀ ਹੋਈ ਹੈ। ਇਸ ਦੇ ਮੱਦੇਨਜ਼ਰ ਪੂਰੇ ਸਮਰਲੈਂਡ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅੱਗ ਬੇਹੱਦ ਤੇਜ਼ ਰਫ਼ਤਾਰ ਨਾਲ ਫੈਲ ਰਹੀ ਹੈ। ਕੁਝ ਹੀ ਘੰਟਿਆਂ ਵਿੱਚ ਇਸ ਦਾ ਘੇਰਾ ਕਰੀਬ 50 ਵਰਗ ਕਿਲੋਮੀਟਰ ਤੱਕ ਫੈਲ ਗਿਆ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਸੰਘਣੇ ਧੂੰਏਂ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਚਿੰਤਾ ਵਧ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਕਮਾਂ ਨੂੰ ਗੰਭੀਰਤਾ ਨਾਲ ਲੈਣ, ਜ਼ਰੂਰੀ ਦਸਤਾਵੇਜ਼, ਦਵਾਈਆਂ ਅਤੇ ਲੋੜੀਂਦਾ ਸਾਮਾਨ ਨਾਲ ਲੈ ਕੇ ਤੁਰੰਤ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਅਤੇ ਅਧਿਕਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ।
Ad Position 22
No active advertisement
ਪਿਛਲੀ ਖ਼ਬਰ ਤਿੰਨ ਦਿਨਾਂ ਤੋਂ ਲਾਪਤਾ ਪਰਬਤ ਆਰੋਹੀ ਵੈਨਕੂਵਰ ਆਈਲੈਂਡ ਦੇ ਜੰਗਲਾਂ ’ਚੋਂ ਜਿਊਂਦਾ ਮਿਲਿਆ ਅਗਲੀ ਖ਼ਬਰ ਲੇਖਕ ਸੁੰਦਰ ਕਟਵਾਲਾ ਯੂ.ਕੇ. ਦੇ ਨੈਸ਼ਨਲ ਲਾਟਰੀ ਕਮਿਊਨਿਟੀ ਫੰਡ ਦੇ ਬੋਰਡ ਮੈਂਬਰ ਨਿਯੁਕਤ
Ad Position 24