28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਇਸ ਵਾਰ ਕਿੰਗ ਚਾਰਲਸ ਕ੍ਰਿਸਮਸ ਸੰਦੇਸ਼ ਵੈਸਟਮਿਨਸਟਰ ਐਬੇ ਤੋਂ ਦੇਣਗੇ <br/>

Ad Position 21
No active advertisement
ਅਜੀਤ ਡੈਸਕ 25-12-2025
ਲੈਸਟਰ (ਇੰਗਲੈਂਡ), 24 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਕਿੰਗ ਚਾਰਲਸ ਤੀਜੇ ਇਸ ਵਾਰ ਆਪਣਾ ਰਵਾਇਤੀ ਕ੍ਰਿਸਮਸ ਸੰਦੇਸ਼ ਲੰਡਨ ਦੀ ਇਤਿਹਾਸਕ ਧਾਰਮਿਕ ਇਮਾਰਤ ਵੈਸਟਮਿਨਸਟਰ ਐਬੇ ਤੋਂ ਦੇਣਗੇ | ਇਹ ਸੰਦੇਸ਼ ਐਬੇ ਅੰਦਰ ਸਥਿਤ ਲੇਡੀ ਚੈਪਲ 'ਚ ਪਹਿਲਾਂ ਹੀ ਰਿਕਾਰਡ ਕਰ ਲਿਆ ਗਿਆ ਹੈ, ਜੋ ਕ੍ਰਿਸਮਸ ਦੇ ਦਿਨ ਟੈਲੀਵਿਜ਼ਨ, ਰੇਡੀਓ ਤੇ ਹੋਰ ਮੀਡੀਆ ਸਾਧਨਾਂ ਰਾਹੀਂ ਦੇਸ਼-ਵਿਦੇਸ਼ 'ਚ ਵਸਦੇ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ | ਰਾਜਘਰਾਨੇ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਕਿੰਗ ਚਾਰਲਸ ਵੈਸਟਮਿਨਸਟਰ ਐਬੇ ਤੋਂ ਕ੍ਰਿਸਮਸ ਦਾ ਸੰਦੇਸ਼ ਦੇ ਰਹੇ ਹਨ | ਇਸ ਤੋਂ ਪਹਿਲਾਂ ਆਮ ਤÏਰ 'ਤੇ ਇਹ ਸੰਦੇਸ਼ ਬਕਿੰਗਹਾਮ ਪੈਲੇਸ ਜਾਂ ਹੋਰ ਰਾਜਸੀ ਨਿਵਾਸਾਂ ਤੋਂ ਦਿੱਤਾ ਜਾਂਦਾ ਰਿਹਾ ਹੈ | ਵੈਸਟਮਿਨਸਟਰ ਐਬੇ ਦੀ ਚੋਣ ਨੂੰ ਰਾਜਘਰਾਨੇ ਤੇ ਚਰਚ ਵਿਚਲੇ ਪੁਰਾਣੇ ਤੇ ਡੂੰਘੇ ਰਿਸ਼ਤਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ | ਵੈਸਟਮਿਨਸਟਰ ਐਬੇ ਬਰਤਾਨੀਆ ਦੀ ਇਤਿਹਾਸਕ ਵਿਰਾਸਤ ਦਾ ਅਹਿਮ ਹਿੱਸਾ ਮੰਨੀ ਜਾਂਦੀ ਹੈ, ਜਿੱਥੇ ਸਦੀਆਂ ਤੋਂ ਬਾਦਸ਼ਾਹਾਂ ਦੀ ਤਾਜਪੋਸ਼ੀ ਹੁੰਦੀ ਆ ਰਹੀ ਹੈ | ਬਾਦਸ਼ਾਹ ਚਾਰਲਸ ਦੀ ਆਪਣੀ ਤਾਜਪੋਸ਼ੀ ਵੀ ਇਸੇ ਐਬੇ 'ਚ ਹੋਈ ਸੀ |

Ad Position 22
No active advertisement
ਪਿਛਲੀ ਖ਼ਬਰ ਲਲਿਤ ਮੋਦੀ ਤੇ ਵਿਜੇ ਮਾਲੀਆ ਇਕੋ ਸਮਾਗਮ 'ਚ ਦਿਖੇ ਇੱਕਠੇ ਅਗਲੀ ਖ਼ਬਰ ਕੈਨੇਡਾ 'ਚ ਚਰਚ ਨੂੰ ਲਗਾਈ ਅੱਗ <br/>
Ad Position 24