30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਉੱਘੇ ਸ਼ਾਇਰ ਅਜ਼ੀਮ ਸ਼ੇਖਰ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 29-12-2025
ਲੰਡਨ, 28 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉੱਘੇ ਪੰਜਾਬੀ ਸ਼ਾਇਰ ਅਜ਼ੀਮ ਸ਼ੇਖਰ ਦੇ ਪਿਤਾ ਅਤੇ ਉੱਘੇ ਨਾਵਲਕਾਰ ਜੱਗੀ ਕੁੱਸਾ ਦੇ ਮਾਮਾ ਮਾਸਟਰ ਬਲਦੇਵ ਰਾਮ ਨਥਾਣਾ ਦਾ ਦਿਹਾਂਤ ਹੋ ਗਿਆ | ਉਹ 90 ਵਰਿ੍ਹਆਂ ਦੇ ਸਨ | ਮਾ. ਬਲਦੇਵ ਰਾਮ ਨੇ ਅਧਿਆਪਕ ਵਜੋਂ ਸੇਵਾਵਾਂ ਨਿਭਾਉਂਦਿਆਂ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਅਤੇ ਉਨ੍ਹਾਂ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੇ ਹਨ | ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਵਲੋਂ ਕੁਲਵੰਤ ਕੌਰ ਢਿੱਲੋਂ, ਯਸ਼ ਸਾਥੀ, ਮਨਜੀਤ ਕੌਰ ਪੱਡਾ, ਗੁਰਨਾਮ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਪੰਜਾਬੀ ਲੇਖਕ ਮੰਚ ਸਲੋਹ ਵਲੋਂ ਮਹਿੰਦਰਪਾਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਢਿੱਲੋਂ, ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਗੁਰਨਾਮ ਢਿੱਲੋਂ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ, ਸਾਬਕਾ ਐਮ.ਪੀ. ਵਰਿੰਦਰ ਸ਼ਰਮਾ, ਸਾਬਕਾ ਲੰਡਨ ਅਸੈਂਬਲੀ ਮੈਂਬਰ ਡਾ. ਉਂਕਾਰ ਸਿੰਘ ਸਹੋਤਾ, ਸਾਬਾਕਾ ਮੇਅਰ ਹੰਸਲੋ ਰਘਵਿੰਦਰ ਸਿੰਘ ਸਿੱਧੂ, ਅਦਬੀ ਸਾਹਿਤਕ ਮੇਲਾ ਦੇ ਰਾਜਿੰਦਰਜੀਤ, ਅਬੀਰ ਬੁੱਟਰ, ਕੌਂਸਲਰ ਮਹਿੰਦਰ ਕੌਰ ਮਿੱਡਾ, ਬਿੱਟੂ ਖੰਗੂੜਾ, ਰਾਜਿੰਦਰ ਕੌਰ, ਰੂਪਦਵਿੰਦਰ ਕੌਰ, ਅਮਨਦੀਪ ਸਿੰਘ ਅਮਨ ਗਲਾਸਗੋ, ਪਰਮਜੀਤ ਕੌਰ ਸੰਧਾਵਾਲੀਆ, ਕੌਂਸਲਰ ਰਾਜੂ ਸੰਸਾਰਪੁਰੀ, ਕੌਂਸਲਰ ਸਵਰਨ ਸਿੰਘ ਪੱਡਾ, ਭਿੰਦਰ ਜਲਾਲਾਬਾਦੀ, ਦਵਿੰਦਰ ਕੌਰ, ਦਲਵੀਰ ਕੌਰ, ਸਿਕੰਦਰ ਬਰਾੜ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਤੋਂ ਤੰਗ ਬਰਤਾਨੀਆ ਦੇ ਲੋਕਾਂ ਦਾ ਪੋਲੈਂਡ ਵੱਸਣ ਵੱਲ ਵਧ ਰਿਹਾ ਰੁਝਾਨ <br/> ਅਗਲੀ ਖ਼ਬਰ 8 ਮਾਰਚ 2014 ਨੂੰ ਲਾਪਤਾ ਹੋਏ ਐਮਐਚ-370 ਜਹਾਜ਼, ਦੇ ਨਵੀਂ ਖੋਜ ਤੋਂ ਭੇਦ ਖੁੱਲ੍ਹਣ ਦੀ ਆਸ <br/>
Ad Position 24