22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਆਸਟ੍ਰੇਲੀਆਈ ਸੰਸਦ ਮੈਂਬਰ ਅਗਲੇ ਸੱਤ ਦਿਨਾਂ ਲਈ ਹਿਰਾਸਤ ਵਿਚ <br/>

Ad Position 21
No active advertisement
ਅਜੀਤ ਡੈਸਕ 30-12-2025
ਐਡੀਲੇਡ, 29 ਦਸੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਸੁਤੰਤਰ ਸੰਸਦ ਮੈਂਬਰ ਨਿੱਕ ਮੈਕਬ੍ਰਾਈਡ ਨੂੰ ਗੰਭੀਰ ਹਮਲੇ ਅਤੇ ਜ਼ਮਾਨਤ ਦੀ ਉਲੰਘਣਾ ਸਮੇਤ ਕਈ ਦੋਸ਼ਾਂ ਹੇਠ ਗਿ੍ਫਤਾਰ ਕੀਤੇ ਜਾਣ ਤੋਂ ਬਾਅਦ ਅਗਲੇ ਸੱਤ ਦਿਨਾਂ ਲਈ ਹਿਰਾਸਤ ਵਿਚ ਭੇਜਿਆ ਗਿਆ¢ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਤੱਕ ਉਨ੍ਹਾਂ ਨੂੰ ਕਸਟਡੀ ਵਿਚ ਰੱਖਣ ਦੇ ਹੁਕਮ ਦਿੱਤੇ ਹਨ ¢ 56 ਸਾਲਾ ਨਿੱਕ ਮੈਕਬ੍ਰਾਈਡ ਸੋਮਵਾਰ ਦੁਪਹਿਰ ਮਾਊਾਟ ਗੈਂਬੀਅਰ ਤੋਂ ਵੀਡੀਓ ਲਿੰਕ ਰਾਹੀਂ ਐਡੀਲੇਡ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਏ ¢ ਉਨ੍ਹਾਂ ਦੇ ਵਕੀਲਾਂ ਨੇ ਅਦਾਲਤ ਵਿਚ ਦੱਸਿਆ ਕਿ ਮੈਕਬ੍ਰਾਈਡ ਸਿਰਫ ਘਰੇਲੂ ਨਜ਼ਰਬੰਦੀ ਹੇਠ ਜ਼ਮਾਨਤ ਲਈ ਹੀ ਯੋਗ ਹੋ ਸਕਦੇ ਹਨ ਅਤੇ ਦੋਸ਼ਾਂ ਦਾ ਪੂਰੇ ਜ਼ੋਰ ਨਾਲ ਬਚਾਅ ਕੀਤਾ ਜਾਵੇਗਾ ¢ ਅਦਾਲਤ ਵਲੋਂ ਘਰੇਲੂ ਨਜ਼ਰਬੰਦੀ ਸਬੰਧੀ ਰਿਪੋਰਟ ਮੰਗਵਾਈ ਗਈ ਹੈ, ਜਿਸ ਤੱਕ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ¢ ਇਹ ਮਾਮਲਾ ਹੁਣ 6 ਜਨਵਰੀ ਨੂੰ ਦੁਬਾਰਾ ਅਦਾਲਤ ਵਿਚ ਸੁਣਿਆ ਜਾਵੇਗਾ ¢ ਇਸਤਗਾਸਾ ਪੱਖ ਨੇ ਕਿਹਾ ਹੈ ਕਿ ਅਗਲੀ ਪੇਸ਼ੀ ਦੌਰਾਨ ਹੋਰ ਤੱਥ ਅਦਾਲਤ ਅੱਗੇ ਰੱਖੇ ਜਾਣਗੇ ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੱਖ ਸੈਂਟਰ ਫਰੈਕਫਰਟ ਵਿਚ ਵਰਲਡ ਸਿੱਖ ਪਾਰਲੀਮੈਂਟ ਵਲੋਂ ਨਾਨਕਸ਼ਾਹੀ ਕੈਲੰਡਰ ਜਾਰੀ <br/> ਅਗਲੀ ਖ਼ਬਰ ਹਾਦਸੇ ਤੋਂ ਬਾਅਦ ਭੱਜੇ ਹਥਿਆਰਬੰਦ ਕਾਰ ਚਾਲਕ ਨੂੰ ਪੁਲਿਸ ਨੇ ਮਾਰੀ ਗੋਲੀ <br/>
Ad Position 24