ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਕਾਲ ਅਕੈਡਮੀ ਭੁੰਸਲਾ 'ਚ ਮਨਾਇਆ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ <br/>

Ad Position 21
No active advertisement
ਬੱਚੇ ਸ਼ਬਦ ਗਾਇਨ ਕਰਦੇ ਹੋਏ | ਤਸਵੀਰ : ਓ.ਪੀ. ਸੈਣੀ <br/> 02-09-2025
ਗੂਹਲਾ ਚੀਕਾ, 1 ਸਤੰਬਰ (ਓ.ਪੀ. ਸੈਣੀ)- ਅਕਾਲ ਅਕੈਡਮੀ ਭੁੰਸਲਾ ਵਿਚ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕਾਰਜਕ੍ਰਮ ਦੀ ਸ਼ੁਰੂਆਤ ਪਵਿੱਤਰ ਸ਼ਬਦ ਗਾਇਨ ਨਾਲ ਹੋਈ ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਮਿੱਠੀ ਬਾਣੀ ਨਾਲ ਪੂਰੇ ਮਾਹੌਲ ਨੂੰ ਅਧਿਆਤਮਿਕ ਰੰਗਾਂ ਨਾਲ ਭਰ ਦਿੱਤਾ | ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ | ਅਧਿਆਪਕ ਅਮਿ੍ਤਪਾਲ ਸਿੰਘ, ਭਰਮਿੰਦਰ ਸਿੰਘ, ਜਸਪ੍ਰੀਤ ਕੌਰ ਸਮੇਤ ਸਾਰਾ ਸਟਾਫ਼ ਸਮਾਗਮ ਵਿਚ ਸ਼ਾਮਲ ਹੋਇਆ | ਪਿ੍ੰਸੀਪਲ ਗੁਰਜੀਤ ਕੌਰ ਨੇ ਆਪਣੇ ਸੰਦੇਸ਼ ਵਿਚ ਵਿਦਿਆਰਥੀਆਂ ਨੂੰ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਤੋਂ ਸਿੱਖ ਹਾਸਲ ਕਰ ਕੇ ਉਸ ਨੂੰ ਆਪਣੀ ਰੋਜਾਨਾ ਜ਼ਿੰਦਗੀ 'ਚ ਅਪਣਾਉਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਕਾਰਨ ਖਜੂਰੀ ਰੋਡ 'ਤੇ ਪਿੰਡ ਸ਼ਾਦੀਪੁਰ ਵਿਚਲੀਆਂ ਸਾਰੀਆਂ ਕਾਲੋਨੀਆਂ ਦੇ ਘਰਾਂ 'ਚ ਦਾਖਲ ਹੋਇਆ ਪਾਣੀ <br/> ਅਗਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਮੁਕਾਬਲੇ ਕਰਵਾਏ <br/>
Ad Position 24
No active advertisement