17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮੰਦਰ ਤੋਂ ਪੈਸਿਆਂ ਦੇ ਹਾਰ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਚਾਰ ਲੋਕ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 24-09-2025
ਯਮੁਨਾਨਗਰ, 23 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸਪੈਸ਼ਲ ਸੈੱਲ ਦੀ ਟੀਮ ਨੇ ਇਕ ਮੰਦਰ ਤੋਂ ਪੈਸਿਆਂ ਦੇ ਹਾਰ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਮੁਲਜ਼ਮਾਂ ਤੋਂ ਚੋਰੀ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ | ਇਸ ਸੰਬੰਧੀ ਸੈੱਲ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋ ਚੋਰ ਜਗਾਧਰੀ ਛਛਰੌਲੀ ਰੋਡ 'ਤੇ ਇਕ ਮੋਟਰਸਾਈਕਲ 'ਤੇ ਘੁੰਮ ਰਹੇ ਹਨ, ਜੋ ਚੋਰੀ ਦਾ ਸਾਮਾਨ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਜਾਣਕਾਰੀ ਦੇ ਆਧਾਰ 'ਤੇ ਸਬ ਇੰਸਪੈਕਟਰ ਜਸਵਿੰਦਰ ਸਿੰਘ, ਕੁਲਦੀਪ, ਸੁਰੇਂਦਰ ਅਤੇ ਇੰਦਰਦੀਪ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਮੁਜ਼ੱਫਤ ਕਲਾ ਦੇ ਰਹਿਣ ਵਾਲੇ ਨਥੀਰਾਮ ਅਤੇ ਕਵਰਪਾਲ ਵਜੋਂ ਹੋਈ ਹੈ ਅਤੇ ਇਸ ਦੌਰਾਨ ਮੁਲਜ਼ਮਾਂ ਤੋਂ ਬਰਾਮਦ ਕੀਤੀ ਗਈ ਮੋਟਰਸਾਈਕਲ ਉਹੀ ਸੀ ਜੋ ਉਨ੍ਹਾਂ ਨੇ ਅਪਰਾਧ ਵਿਚ ਵਰਤੀ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ | ਸੈੱਲ ਇੰਚਾਰਜ ਨੇ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਮੁਲਜ਼ਮਾਂ ਨੇ ਤਿੰਨ ਘਟਨਾਵਾਂ ਨੂੰ ਅੰਜਾਮ ਦੇਣਾ ਮੰਨਿਆ ਹੈ | ਉਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ 20 ਸਤੰਬਰ ਨੂੰ ਰਾਤ ਨੂੰ ਧਨੋਰਾ ਮੰਦਰ ਵਿਚ ਦਾਖਲ ਹੋਏ ਅਤੇ ਮੂਰਤੀ ਦੇ ਗਲੇ ਵਿਚੋਂ ਪੈਸਿਆਂ ਵਾਲਾ ਹਾਰ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ | ਉਸੇ ਰਾਤ ਮੰਦਰ ਵਿਚੋਂ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਬਿਲਾਸਪੁਰ ਖੇਤਰ ਦੇ ਗੜ੍ਹਵਾਲੀ ਅਤੇ ਕਟਾਰਵਾਲੀ ਪਿੰਡਾਂ ਵਿਚ ਤਿੰਨ ਟਿਊਬਵੈੱਲਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ | ਮੁਲਜ਼ਮਾਂ ਨੇ ਇਕ ਹੀ ਰਾਤ ਵਿਚ ਤਿੰਨ ਚੋਰੀਆਂ ਕੀਤੀਆਂ | ਸੈੱਲ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਕੰਵਰਪਾਲ 'ਤੇ ਪਹਿਲਾਂ ਹੀ ਚੋਰੀ ਦੇ ਮਾਮਲੇ ਦਰਜ ਹਨ ਜੋ ਅਦਾਲਤ ਵਿਚ ਵਿਚਾਰ ਅਧੀਨ ਹਨ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੀ ਦੁਰਵਰਤੋਂ ਪਰਿਵਾਰਾਂ, ਸਮਾਜ ਅਤੇ ਦੇਸ਼ ਦੇ ਭਵਿੱਖ ਨੂੰ ਖਤਰੇ 'ਚ ਪਾਉਂਦੀ ਹੈ : ਡੀ.ਐਸ.ਪੀ. ਕੁਲਦੀਪ ਬੇਨੀਵ... ਅਗਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਦੇ ਇਤਿਹਾਸ ਵਿਭਾਗ ਨੇ ਲਗਾਈ ਪ੍ਰਦਰਸ਼ਨੀ <br/>
Ad Position 24