19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰਾਦੌਰ ਦੀ ਨਵੀਂ ਅਨਾਜ ਮੰਡੀ ਵਿਖੇ ਸੇਵਾ ਪੰਦ੍ਹਰਵਾੜੇ ਤਹਿਤ ਕਰਵਾਇਆ ਪ੍ਰੋਗਰਾਮ <br/>

Ad Position 21
No active advertisement
ਦੀਨਦਿਆਲ ਉਪਾਧਿਆਏ ਨੂੰ ਸ਼ਰਧਾਂਜਲੀ ਦਿੰਦੇ ਹੋਏ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਤੇ ਹੋਰ | ਤਸਵੀਰ :ਨਿਮਰ <br/> 26-09-2025
ਯਮੁਨਾਨਗਰ, 25 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸੇਵਾ ਪੰਦਰਵਾੜੇ ਦੇ ਤਹਿਤ ਰਾਦੌਰ ਦੀ ਨਵੀਂ ਅਨਾਜ ਮੰਡੀ ਵਿਖੇ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਅਤੇ ਰਾਜ ਵਿਚ 17 ਸਤੰਬਰ ਤੋਂ 2 ਅਕਤੂਬਰ ਤੱਕ ਚਲਾਇਆ ਜਾ ਰਿਹਾ ਇਹ ਸੇਵਾ ਪੰਦ੍ਹਰਵਾੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਨਾਲ-ਨਾਲ ਮਹਾਂਪੁਰਖਾਂ ਦੇ ਜਨਮ ਦਿਵਸਾਂ ਨੂੰ ਮੁੱਖ ਰੱਖਦਿਆਂ ਮਨਾਇਆ ਜਾ ਰਿਹਾ ਹੈ | ਇਸ ਸੇਵਾ ਪੰਦ੍ਹਰਵਾੜੇ ਤਹਿਤ ਦੇਸ਼ ਅਤੇ ਰਾਜ ਵਿਚ ਖੂਨਦਾਨ ਕੈਂਪ, ਸਫਾਈ ਮੁਹਿੰਮ, ਸਵੈ-ਨਿਰਭਰ ਭਾਰਤ, ਪੇਂਟਿੰਗ ਮੁਕਾਬਲੇ, ਕਾਨਫਰੰਸਾਂ, ਸਿਹਤ ਜਾਂਚ, ਮੈਰਾਥਨ ਆਦਿ ਵਰਗੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣਾ ਅੱਜ ਦੇਸ਼ ਦੀ ਸਭ ਤੋਂ ਵੱਡੀ ਲੋੜ ਹੈ | ਕੈਬਨਿਟ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਸਿਰਫ਼ ਰਾਜਨੀਤੀ ਰਾਹੀਂ ਹੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦੇ ਵਿਕਾਸ ਰਾਹੀਂ ਵੀ ਸੰਭਵ ਹੈ | ਉਨ੍ਹਾਂ ਦੱਸਿਆ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੀ ਮਹੱਤਵਪੂਰਨ ਯੋਜਨਾ ਅੰਤਯੋਦਯ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਸਮਾਜ ਦੇ ਹਰ ਵਰਗ ਦੇ ਗਰੀਬਾਂ ਨੂੰ ਹਰ ਯੋਜਨਾ ਦਾ ਲਾਭ ਮਿਲੇ | ਇਸ ਮੌਕੇ ਰਾਦੌਰ ਦੇ ਸਾਬਕਾ ਵਿਧਾਇਕ ਈਸ਼ਵਰ ਸਿੰਘ ਪਾਲਕਾ, ਨਗਰ ਕੌਂਸਲ ਰਾਦੌਰ ਦੇ ਪ੍ਰਧਾਨ ਰਜਨੀਸ਼ ਮਹਿਤਾ, ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਰੁਪਿੰਦਰ ਮੱਲੀ, ਮਾਰਕੀਟ ਕਮੇਟੀ ਰਾਦੌਰ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਬੰਸੀਲਾਲ ਸੈਣੀ, ਮੰਡਲ ਪ੍ਰਧਾਨ ਉੱਚਾ ਚੰਦਨਾ ਹਰਦੀਪ ਸੈਣੀ, ਸਾਬਕਾ ਚੇਅਰਮੈਨ ਹੈਲਥ ਕੇਅਰ ਬੋਰਡ ਡਾ. ਰਿਸ਼ੀਪਾਲ ਸੈਣੀ, ਜ਼ਿਲ੍ਹਾ ਮੀਤ ਪ੍ਰਧਾਨ ਹੈਪੀ ਸਤਪਾਲ ਸੈਣੀ, ਜ਼ਿਲ੍ਹਾ ਮੀਤ ਪ੍ਰਧਾਨ ਸਤਪਾਲ ਸੈਣੀ, ਜਨਰਲ ਸਕੱਤਰ ਡੀ. ਛਬੀ ਸ਼ਰਮਾ, ਦੀਪਕ ਕੰਬੋਜ, ਮਹਿੰਦਰ ਚਾਨਣਾ, ਸਾਬਕਾ ਚੇਅਰਮੈਨ ਬਲਾਕ ਸਮਿਤੀ ਜਗਾਧਰੀ ਸ਼ਸ਼ੀ ਦੁਰੇਜਾ, ਰਾਦੌਰ ਬਲਾਕ ਸਮਿਤੀ ਪ੍ਰਧਾਨ ਵਿਪਨ ਕੰਬੋਜ, ਮੰਡਲ ਪ੍ਰਧਾਨ ਨਾਹਰਪੁਰ ਆਦੇਸ਼ ਰਾਣਾ, ਅਮਿਤ ਗਰਗ, ਧਰਮ ਸਿੰਘ ਬੰਚਲ, ਸਕੱਤਰ ਕਮੇਟੀ ਰਾਦੌਰ ਰਾਜੀਵ ਚੋਪੜਾ, ਸੀਨੀਅਰ ਭਾਜਪਾ ਆਗੂ ਨੇਪਾਲ ਸਿੰਘ ਰਾਣਾ ਸਮੇਤ ਸਕੂਲ ਦੇ ਸੈਂਕੜੇ ਵਿਦਿਆਰਥੀ ਅਤੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਕਰੀਅਰ ਗਾਈਡੈਂਸ' 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ ਯੋਗ ਔਰਤਾਂ ਦੇ ਖਾਤਿਆਂ ਵਿਚ 1 ਨਵੰਬਰ ਤੋਂ ਜਮ੍ਹਾ ਹੋਣਗੇ 2,100 ਰੁਪਏ- ਮਨੋਹਰ ਲਾ...
Ad Position 24