ਯਮੁਨਾਨਗਰ, 25 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੇ ਕੈਂਪਸ ਵਿਚ ਅੱਜ ਕਾਮਰਸ ਵਿਭਾਗ ਤੇ ਮਾਰਕੀਟਿੰਗ ਵਿਭਾਗ ਦੁਆਰਾ ਸਾਂਝੇ ਤੌਰ 'ਤੇ 'ਕਰੀਅਰ ਗਾਈਡੈਂਸ' 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ | ਇਹ ਪ੍ਰੋਗਰਾਮ ਐਸੋਸੀਏਟ ਪ੍ਰੋਫੈਸਰ ਰਚਨਾ ਆਨੰਦ ਤੇ ਸਹਾਇਕ ਪ੍ਰੋਫੈਸਰ ਵੰਦਨਾ ਦੁਆਰਾ ਕਰਵਾਇਆ ਗਿਆ ਸੀ | ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕਰੀਅਰ ਬਾਰੇ ਸਿੱਖਿਅਤ ਕਰਨਾ ਤੇ ਉਨ੍ਹਾਂ ਨੂੰ ਸਹੀ ਦਿਸ਼ਾ ਵਿਚ ਮਾਰਗਦਰਸ਼ਨ ਕਰਨਾ ਸੀ | ਮੁੱਖ ਬੁਲਾਰੇ ਵਜੋਂ ਟੋਪਾਰੇਨਕਰ ਚੰਡੀਗੜ੍ਹ ਤੋਂ ਸੌਰਵ ਜੈਸਵਾਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਸਮਾਂ ਆਪਣੇ ਕਰੀਅਰ ਪ੍ਰਤੀ ਜਾਗਰੂਕ ਹੋਣ ਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਣ ਦਾ ਹੈ | ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਦਿਲਚਸਪੀ ਦੇ ਹੋਰ ਖੇਤਰਾਂ ਨੂੰ ਅੱਗੇ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ |