12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਿਖੇ ਇਕ ਰੋਜ਼ਾ ਬਹੁ-ਅਨੁਸ਼ਾਸਨੀ ਰਾਸ਼ਟਰੀ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 27-09-2025
ਯਮੁਨਾਨਗਰ, 26 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਦੇ ਸੰਸਕਿ੍ਤ ਵਿਭਾਗ ਅਤੇ ਹਰਿਆਣਾ ਸਾਹਿਤ ਤੇ ਸੰਸਕਿ੍ਤੀ ਅਕੈਡਮੀ ਵਲੋਂ 'ਸੰਸਕਿ੍ਤ-ਭਾਰਤੀ ਗਿਆਨ ਪ੍ਰਣਾਲੀਆਂ ਦਾ ਪ੍ਰਵੇਸ਼ ਦੁਆਰ' ਵਿਸ਼ੇ 'ਤੇ ਇਕ ਰੋਜ਼ਾ ਬਹੁ-ਅਨੁਸ਼ਾਸਨੀ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ, ਡਾਇਰੈਕਟਰ ਡਾ. ਵਰਿੰਦਰ ਗਾਂਧੀ ਤੇ ਪਿ੍ੰ. ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਡਾ. ਚਿਤਰੰਜਨ ਦਿਆਲ ਸਿੰਘ ਕੌਸ਼ਲ ਸਨ, ਜਦਕਿ ਮੁੱਖ ਬੁਲਾਰੇ ਡਾ. ਵਿਸ਼ਾਲ ਭਾਰਦਵਾਜ ਤੇ ਡਾ. ਰਾਜਿੰਦਰ ਸਨ | ਕਾਲਜ ਪਿ੍ੰ. ਡਾ. ਸੁਖਵਿੰਦਰ ਕੌਰ ਨੇ ਸਮੁੱਚੇ ਬੁਲਾਰਿਆਂ ਦਾ ਸਵਾਗਤ ਕੀਤਾ | ਇਸ ਮੌਕੇ ਡਾਇਰੈਕਟਰ ਡਾ. ਵਰਿੰਦਰਾ ਗਾਂਧੀ ਨੇ ਕਿਹਾ ਕਿ ਸਾਨੂੰ ਸੰਸਕਿ੍ਤ ਦੀ ਮਹੱਤਤਾ ਨੂੰ ਆਧੁਨਿਕ ਸਿੱਖਿਆ ਨਾਲ ਜੋੜ ਕੇ ਨਵੀਂ ਪੀੜ੍ਹੀ ਲਈ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ | ਇਹ ਸੈਮੀਨਾਰ ਭਾਰਤੀ ਪ੍ਰੰਪਰਾ ਤੇ ਆਧੁਨਿਕ ਸਿੱਖਿਆ ਦੇ ਸੰਗਮ ਦੀ ਇਕ ਸ਼ਾਨਦਾਰ ਉਦਾਹਰਣ ਬਣੇਗਾ | ਇਸ ਮੌਕੇ ਆਪਣੇ ਸੰਬੋਧਨ 'ਚ ਵਿਸ਼ੇਸ਼ ਮਹਿਮਾਨ ਡਾ. ਚਿਤਰੰਜਨ ਦਿਆਲ ਸਿੰਘ ਕੌਸ਼ਲ ਨੇ ਕਿਹਾ ਕਿ ਸੰਸਕਿ੍ਤ ਸਿਰਫ਼ ਇਕ ਭਾਸ਼ਾ ਨਹੀਂ, ਸਗੋਂ ਭਾਰਤੀ ਗਿਆਨ, ਸੱਭਿਆਚਾਰ ਅਤੇ ਪ੍ਰੰਪਰਾ ਦੀ ਆਤਮਾ ਹੈ | ਪ੍ਰਾਚੀਨ ਸੰਸਕਿ੍ਤ ਯੂਨੀਵਰਸਿਟੀਆਂ 'ਚ ਅਧਿਐਨ ਅਤੇ ਅਧਿਆਪਨ ਦੀ ਪ੍ਰੰਪਰਾ ਬਾਅਦ 'ਚ ਭਾਰਤੀ ਦਰਸ਼ਨ, ਵਿਗਿਆਨ, ਗਣਿਤ, ਆਯੁਰਵੈਦ ਤੇ ਸਾਹਿਤ ਦੀ ਨੀਂਹ ਬਣੀ | ਇਸ ਮੌਕੇ ਪਿ੍ੰ. ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਸੰਸਕਿ੍ਤ ਸਾਡੀ ਬੌਧਿਕ ਤੇ ਸੱਭਿਆਚਾਰਕ ਖੁਸ਼ਹਾਲੀ ਦੀ ਕੁੰਜੀ ਹੈ | ਇਹ ਭਾਸ਼ਾ ਭਾਰਤੀ ਸਿੱਖਿਆ ਅਤੇ ਨੈਤਿਕਤਾ ਦੀ ਨੀਂਹ ਰਹੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਨਵੀਂ ਪੀੜ੍ਹੀ ਨੂੰ ਸਾਡੇ ਸ਼ਾਨਦਾਰ ਅਤੀਤ ਨਾਲ ਜੋੜਦੇ ਹਨ ਅਤੇ ਉਨ੍ਹਾਂ 'ਚ ਆਤਮ-ਵਿਸ਼ਵਾਸ ਅਤੇ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਦੇ ਹਨ | ਇਸ ਮੌਕੇ ਮੁੱਖ ਬੁਲਾਰਿਆਂ ਡਾ. ਵਿਸ਼ਾਲ ਭਾਰਦਵਾਜ ਅਤੇ ਡਾ. ਰਾਜਿੰਦਰ ਨੇ ਆਪਣੇ ਸੰਬੋਧਨ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੰਸਕਿ੍ਤ ਭਾਰਤੀ ਗਿਆਨ ਪ੍ਰਣਾਲੀਆਂ ਦਾ ਪ੍ਰਵੇਸ਼ ਦੁਆਰ ਹੈ ਤੇ ਪ੍ਰਾਚੀਨ ਗੁਰੂਕੱੁਲ ਅਤੇ ਸੰਸਕਿ੍ਤ ਯੂਨੀਵਰਸਿਟੀ ਦੇ ਢਾਂਚੇ ਨੇ ਸਾਡੇ ਵਿੱਦਿਅਕ ਤੇ ਸੱਭਿਆਚਾਰਕ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸੰਦਰਭ 'ਚ ਇਨ੍ਹਾਂ ਪ੍ਰੰਪਰਾਵਾਂ ਨੂੰ ਮੁੜ ਵਿਚਾਰ ਕੇ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਤੇ ਕੀਮਤੀ ਬਣਾਇਆ ਜਾ ਸਕਦਾ ਹੈ | ਇਸ ਸੈਮੀਨਾਰ ਦੇ ਪ੍ਰਬੰਧ ਡਾ. ਅਮਿਤਾ ਰੇਧੂ ਤੇ ਡਾ. ਅਨੁਭਾ ਜੈਨ ਵਲੋਂ ਕੀਤੇ ਗਏ ਸਨ, ਜਦਕਿ ਸੈਮੀਨਾਰ ਨੂੰ ਸਫ਼ਲ ਬਣਾਉਣ 'ਚ ਡਾ. ਗੁਰਵਿੰਦਰ ਕੌਰ, ਡਾ. ਰਵਿੰਦਰ ਕੌਰ ਤੇ ਡਾ. ਅਮਨਦੀਪ ਕੌਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਤੇ ਕੰਪਿਊਟਰ ਵਿਭਾਗ ਤੋਂ ਸ਼ਿਵਾਨੀ ਨੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਟਾਰਟਅੱਪਸ ਤੇ ਇਨੋਵੇਸ਼ਨ ਲਈ ਸੰਚਾਰ ਹੁਨਰਾਂ 'ਚ ਮੁਹਾਰਤ ਹਾਸਿਲ ਕਰਨ 'ਤੇ ਐਕਸਟੈਨਸ਼ਨ ਲੈਕਚਰ ਕਰਵਾਇਆ <br/> ਅਗਲੀ ਖ਼ਬਰ ਪੀ. ਓ. ਸਟਾਫ਼ ਵਲੋਂ ਇਕ ਭਗੌੜਾ ਗਿ੍ਫ਼ਤਾਰ
Ad Position 24