ਯਮੁਨਾਨਗਰ, 18 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਨਸ਼ਾ ਵਿਰੋਧੀ ਜਾਗਰੂਕਤਾ ਅਤੇ ਤੰਬਾਕੂ ਕੰਟਰੋਲ ਸੈੱਲ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ 'ਨਸ਼ਾ ਛੁਡਾਊ ਜਾਗਰੂਕਤਾ' ਵਿਸ਼ੇ 'ਤੇ ਇਕ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਇਸ ਨਾਟਕ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਭਾਰਤ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਨਸ਼ੇ ਕਾਰਨ ਹੋਣ ਵਾਲੇ ਮਾਨਸਿਕ, ਸਰੀਰਕ, ਪਰਿਵਾਰਕ ਤੇ ਵਿੱਤੀ ਨੁਕਸਾਨ ਤੋਂ ਜਾਣੂ ਕਰਵਾਉਣਾ ਸੀ | ਇਸ ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਜੀਵਨ ਪ੍ਰਤੀ ਸਕਾਰਾਤਮਿਕ ਦਿ੍ਸ਼ਟੀਕੋਣ ਅਪਣਾਉਣ ਤੇ ਨਸ਼ਾ ਮੁਕਤ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਲਗਭਗ 150 ਵਿਦਿਆਰਥੀ ਹਾਜ਼ਰ ਸਨ | ਇਸੇ ਦੌਰਾਨ ਕਾਲਜ ਪਿ੍ੰ. ਡਾ. ਅਨਿਲ ਧਵਨ ਨੇ ਸਾਰੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿਚਲੀ ਨਸ਼ੇ ਰੂਪੀ ਕੁਰੀਤੀ ਨੂੰ ਠੱਲ੍ਹ ਪਾਉਣ 'ਚ ਵਿਦਿਅਕ ਸੰਸਥਾਵਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ | ਇਸ ਮੌਕੇ ਡਾ. ਸ੍ਰੀ ਪ੍ਰਕਾਸ਼, ਪ੍ਰੋ. ਮਨਜੀਤ ਰਾਣੀ, ਡਾ. ਰਾਜੇਸ਼ ਕੁਮਾਰ, ਡਾ. ਮਹੇਸ਼ ਕੁਮਾਰ, ਪ੍ਰੋ. ਅਜੇ ਕੁਮਾਰ, ਡਾ. ਨਿਤਿਆ ਕੌਸ਼ਿਕ, ਡਾ. ਪੂਨਮ, ਡਾ. ਪੂਜਾ ਰਾਣੀ ਅਤੇ ਪ੍ਰੋ. ਕਮਲ ਕਿਸ਼ੋਰ ਆਦਿ ਹਾਜ਼ਰ ਸਨ |