ਕਾਲਾਂਵਾਲੀ/ਸਿਰਸਾ, 21 ਅਕਤੂੁਬਰ (ਭੁਪਿੰਦਰ ਪੰਨੀਵਾਲੀਆ)- ਬੀਤੀ ਰਾਤ ਦੀਵਾਲੀ ਦੇ ਤਿਉਹਾਰ ਦੌਰਾਨ ਪੁਰਾਣੇ ਸਹਾਰਾ ਕਲੱਬ ਦਫ਼ਤਰ ਦੇ ਨੇੜੇ ਫਲਾਂ ਦੇ ਸਟਾਲਾਂ ਦੇ ਦੋ ਛੱਪਰਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ | ਫਾਇਰ ਬਿ੍ਗੇਡ ਦੀ ਇੱਕ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾ ਦਿੱਤੀ ਨਹੀਂ ਤਾਂ ਨਾਲ ਲੱਗਦੇ ਛੱਪਰਾਂ ਨੂੰ ਵੀ ਅੱਗ ਲੱਗ ਜਾਣੀ ਸੀ | ਪੁਰਾਣੇ ਸਹਾਰਾ ਕਲੱਬ ਦਫ਼ਤਰ ਦੇ ਨੇੜੇ ਫਲਾਂ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ ਕਾਕੂ ਅਤੇ ਰਾਹੁਲ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਸਟਾਲ ਬੰਦ ਕਰਕੇ ਘਰ ਚਲੇ ਗਏ ਸਨ | ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਕਿਸੇ ਜਾਣਕਾਰ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਛੱਪਰਾਂ ਨੂੰ ਅੱਗ ਲੱਗ ਗਈ ਹੈ | ਉਹ ਮੌਕੇ 'ਤੇ ਪਹੁੰਚੇ ਅਤੇ ਦੂਜਿਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਤੱਕ ਫਾਇਰ ਬਿ੍ਗੇਡ ਦੀ ਗੱਡੀ ਪਹੁੰਚੀ, ਉਨ੍ਹਾਂ ਦੇ ਛੱਪਰ ਸੜ ਕੇ ਸੁਆਹ ਹੋ ਚੁੱਕੇ ਸਨ ਅਤੇ ਲੋਹੇ ਦੇ ਬਕਸਿਆਂ ਵਿੱਚ ਸੇਬਾਂ ਸਮੇਤ ਸਟੋਰ ਕੀਤੇ ਫਲ ਵੀ ਨੁਕਸਾਨੇ ਗਏ ਸਨ | ਫਾਇਰ ਬਿ੍ਗੇਡ ਦੀ ਗੱਡੀ ਥੋੜ੍ਹੀ ਦੇਰ ਬਾਅਦ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ | ਉਨ੍ਹਾਂ ਕਿਹਾ ਕਿ ਜੇਕਰ ਫਾਇਰ ਬਿ੍ਗੇਡ ਦੀ ਗੱਡੀ ਸਮੇਂ ਸਿਰ ਪਹੁੰਚਦੀ ਤਾਂ ਫਲਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ | ਇਸ ਤੋਂ ਇਲਾਵਾ ਜੇਕਰ ਅੱਗ ਸਮੇਂ ਸਿਰ ਨਾ ਬੁਝਾਈ ਜਾਂਦੀ ਤਾਂ ਨਾਲ ਲੱਗਦੀਆਂ ਹੋਰ ਛੱਪਰਾਂ ਵੀ ਅੱਗ ਦੀ ਲਪੇਟ 'ਚ ਆ ਜਾਣੇ ਸੀ | ਅੱਗ ਦੀ ਇਸ ਘਟਨਾ 'ਚ ਉਨ੍ਹਾਂ ਦੇ ਦੋਵੇਂ ਛੱਪਰ ਸੜ ਕੇ ਸੁਆਹ ਹੋ ਗਏ ਅਤੇ ਲੋਹੇ ਦੇ ਬਕਸੇ 'ਚ ਰੱਖੇ ਸੇਬ ਵੀ ਅੱਗ ਨਾਲ ਨੁਕਸਾਨੇ ਗਏ, ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ |