04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੁਲਿਸ ਸ਼ਹੀਦੀ ਦਿਵਸ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
repet_subhas-goyals [Copy P29]
ਸ਼ਹੀਦ ਪੁਲਿਸ ਜਵਾਨਾਂ ਦੇ ਸ਼ਹੀਦੀ ਸਮਾਰਕ 'ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕਰਦੇ ਐਸ.ਪੀ ਡਾ. ਮਯੰਕ ਗੁਪਤਾ | ਤਸਵੀਰਾਂ : ਪੰਨੀਵਾਲੀਆ<br/> 22-10-2025

ਸਿਰਸਾ, 21 ਅਕਤੂੁਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਬਰਨਾਲਾ ਰੋਡ ਸਥਿਤ ਪਲਿਸ ਲਾਈਨ 'ਚ ਅੱਜ ਪੁਲੀਸ ਸ਼ਹੀਦੀ ਦਿਵਾ ਮਨਾਇਆ ਗਿਆ | ਇਸ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਪ੍ਰੋਗਰਾਮ ਦੀ ਪ੍ਰਧਾਨਗੀ ਪੁਲਿਸ ਸੁਪਰਡੈਂਟ ਡਾ. ਮਯੰਕ ਗੁਪਤਾ ਨੇ ਕੀਤੀ | ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੱਸਿਆ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪੁਲਿਸ ਮੁਲਾਜ਼ਮ ਸ਼ਹੀਦ ਹੋਏ ਸਨ | ਗੁਪਤਾ ਨੇ ਕਿਹਾ ਪੁਲਿਸ ਯਾਦਗਾਰੀ ਦਿਵਸ ਕੋਈ ਆਮ ਦਿਨ ਨਹੀਂ ਹੈ, ਸਗੋਂ ਪੁਲਿਸ ਫੋਰਸ ਦੀ ਕੁਰਬਾਨੀ, ਸਮਰਪਣ ਅਤੇ ਮਿਸਾਲੀ ਹਿੰਮਤ ਦਾ ਪ੍ਰਤੀਕ ਹੈ | ਸ਼ਹੀਦਾਂ ਦੀ ਸ਼ਹਾਦਤ ਅਮਰ ਹੈ ਅਤੇ ਉਨ੍ਹਾਂ ਦਾ ਕਰਜ਼ਾ ਕਦੇ ਵੀ ਨਹੀਂ ਚੁਕਾਇਆ ਜਾ ਸਕਦਾ | ਉਨ੍ਹਾਂ ਨੇ ਕਿਹਾ ਕਿ ਹਰ ਸੰਕਟ ਵਿੱਚ - ਭਾਵੇਂ ਅੱਤਵਾਦੀ ਘਟਨਾਵਾਂ ਹੋਣ, ਦੰਗੇ ਹੋਣ, ਕੁਦਰਤੀ ਆਫ਼ਤਾਂ ਹੋਣ ਜਾਂ ਮਹਾਂਮਾਰੀ ਹੋਵੇ ਪੁਲੀਸ ਸਭ ਤੋਂ ਪਹਿਲਾਂ ਅਗਵਾਈ ਕਰਦੀ ਹੈ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ | ਪੁਲਿਸ ਸੁਪਰਡੈਂਟ ਨੇ ਲੱਦਾਖ ਵਿੱਚ 1959 ਵਿੱਚ ਹੋਈ ਹੌਟਸਪਿ੍ੰਗ ਘਟਨਾ ਨੂੰ ਵੀ ਯਾਦ ਕੀਤਾ, ਜਿੱਥੇ ਚੀਨੀ ਫੌਜ ਦੇ ਹਮਲੇ ਵਿੱਚ ਬਹੁਤ ਸਾਰੇ ਭਾਰਤੀ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ ਸਨ | ਇਹ ਦਿਨ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ | ਇਸ ਦੌਰਾਨ ਪੁਲਿਸ ਸ਼ਹੀਦ ਪੁਲੀਸ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ | ਐਸਪੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨਾ ਸਿਰਫ਼ ਪੁਲਿਸ ਵਿਭਾਗ ਲਈ ਸਗੋਂ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ ਹੈ | ਸਮਾਰੋਹ ਦੀ ਸ਼ੁਰੂਆਤ ਇੱਕ ਮੌਨ ਸ਼ਰਧਾਂਜਲੀ ਅਤੇ ਸਲਾਮੀ ਨਾਲ ਹੋਈ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਸੈਂਕੜੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਏ.ਐਸ.ਪੀ. ਫੈਸਲ ਖਾਨ, ਡੀ.ਐਸ.ਪੀ. ਹੈੱਡਕੁਆਰਟਰ ਆਦਰਸ਼ਦੀਪ, ਡੀ.ਐਸ.ਪੀ ਸਿਰਸਾ ਰਾਜੇਸ਼ ਕੁਮਾਰ, ਸਿਟੀ ਥਾਣਾ ਇੰਚਾਰਜ ਸੰਦੀਪ ਕੁਮਾਰ, ਸਦਰ ਥਾਣਾ ਇੰਚਾਰਜ ਸੁਖਦੇਵ ਸਿੰਘ, ਸਿਵਲ ਲਾਈਨ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਸਮੇਤ ਸਾਰੇ ਥਾਣਿਆਂ ਦੇ ਇੰਚਾਰਜ ਤੇ ਹੋਰ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਆਪਣੇ ਖੇਤਾਂ 'ਚ ਵਾਹੁਣੀ ਚਾਹੀਦੀ <br/> ਸਰਕਾਰ ਪਰਾਲੀ ਪ੍ਰਬੰਧਨ ਲਈ ਪ੍ਰਤੀ... ਅਗਲੀ ਖ਼ਬਰ ਸੱਟਾ ਲਗਾਉਂਦਾ ਹੋਇਆ ਮੁਲਜ਼ਮ ਗਿ੍ਫ਼ਤਾਰ
Ad Position 24