ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮੇਅਰ ਸੁਮਨ ਬਾਹਮਣੀ ਨੇ ਤਿੰਨ ਵਾਰਡਾਂ 'ਚ ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ-ਪੱਥਰ

Ad Position 21
No active advertisement
ਅਜੀਤ ਡੈਸਕ 02-11-2025
ਯਮੁਨਾਨਗਰ, 1 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਹਰੇਕ ਵਾਰਡ ਦੇ ਸੰਤੁਲਿਤ ਵਿਕਾਸ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਨਗਰ ਨਿਗਮ ਵਲੋਂ 1 ਕਰੋੜ 17 ਲੱਖ 7 ਹਜ਼ਾਰ ਰੁ. ਦੀ ਲਾਗਤ ਨਾਲ ਛੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਨੀਂਹ ਪੱਥਰ ਮੇਅਰ ਸੁਮਨ ਬਾਹਮਣੀ ਵਲੋਂ ਸੰਬੰਧਤ ਵਾਰਡਾਂ ਦੇ ਕੌਂਸਲਰਾਂ ਨਾਲ ਮਿਲ ਕੇ ਰੱਖੇ ਗਏ | ਇਸ ਮੌਕੇ ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ 'ਬਰਾਬਰ ਵਿਕਾਸ, ਸਾਫ਼ ਵਾਤਾਵਰਨ ਅਤੇ ਸਸ਼ਕਤ ਸ਼ਹਿਰਾਂ' ਦੀ ਦਿਸ਼ਾ 'ਚ ਲਗਾਤਾਰ ਕੰਮ ਕਰ ਰਹੀ ਹੈ | ਸਰਕਾਰ ਨਗਰ ਨਿਗਮਾਂ ਨੂੰ ਢੁਕਵਾਂ ਬਜਟ ਪ੍ਰਦਾਨ ਕਰ ਰਹੀ ਹੈ ਤਾਂ ਜੋ ਨਾਗਰਿਕਾਂ ਨੂੰ ਉਨ੍ਹਾਂ ਦੇ ਵਾਰਡਾਂ 'ਚ ਸਾਰੀਆਂ ਸਹੂਲਤਾਂ ਮਿਲ ਸਕਣ | ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਵਿਕਾਸ ਕਾਰਜਾਂ ਦੇ ਨੀਂਹ-ਪੱਥਰ ਰੱਖੇ ਗਏ ਹਨ, ਉਨ੍ਹਾਂ 'ਚ ਵਾਰਡ ਨੰਬਰ 17 ਵਿਖੇ ਸ਼ਿਵ ਨਗਰ ਤੋਂ ਆਦਰਸ਼ ਨਗਰ ਅੰਡਰਪਾਸ ਤੱਕ 66.20 ਲੱਖ ਰੁ. ਦੀ ਲਾਗਤ ਨਾਲ ਇਕ ਨਾਲੀ ਦਾ ਨਿਰਮਾਣ ਕਰਵਾਉਣਾ ਅਤੇ ਲਕਸ਼ਮੀ ਨਗਰ ਐਕਸਟੈਂਸ਼ਨ 'ਚ ਪੰਜ ਗਲੀਆਂ ਅਤੇ ਇਕ ਭੂਮੀਗਤ ਪਾਈਪ ਲਾਈਨ ਦਾ ਨਿਰਮਾਣ ਕਰਵਾਉਣਾ ਸ਼ਾਮਿਲ ਹੈ | ਇਸੇ ਤਰ੍ਹਾਂ ਵਾਰਡ ਨੰਬਰ 13 'ਚ ਨੈਣਾਂ ਦੇਵੀ ਮੰਦਰ ਤੋਂ ਲੈ ਕੇ ਵਿਜੇ ਦੇ ਘਰ, ਡਿੰਪੀ ਦੇ ਘਰ ਤੋਂ ਲੈ ਕੇ ਦੀਪ ਦੇ ਘਰ ਅਤੇ ਜੰਮੂ ਕਾਲੋਨੀ 'ਚ ਸੋਨੀਆ ਦੇ ਘਰ ਤੱਕ ਗਲੀਆਂ ਦਾ ਨਿਰਮਾਣ 33.87 ਲੱਖ ਰੁ. ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ ਅਤੇ ਨਾਲ ਹੀ ਮਾਲੀਆ ਸੜਕ 'ਤੇ ਇਕ ਰਿਟੇਨਿੰਗ ਵਾਲ ਦੀ ਉਸਾਰੀ ਵੀ ਕੀਤੀ ਜਾਵੇਗੀ | ਇਸ ਤੋਂ ਇਲਾਵਾ ਵਾਰਡ ਨੰਬਰ 8 'ਚ ਸ੍ਰੀ ਗਾਇਤਰੀ ਪਾਰਕ ਅਤੇ ਮਸੀਹ ਹਸਪਤਾਲ ਦੇ ਨੇੜੇ ਗਰੀਨ ਪਾਰਕ ਦਾ 17 ਲੱਖ ਰੁ. ਦੀ ਲਾਗਤ ਨਾਲ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਜਾਵੇਗਾ | ਮੇਅਰ ਬਾਹਮਣੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੀ ਕੁੱਲ ਲਾਗਤ ਕਰੀਬ 1 ਕਰੋੜ 17 ਲੱਖ 7 ਹਜ਼ਾਰ ਰੁਪਏ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਵਿਕਾਸ ਕਾਰਜ ਉੱਚ ਗੁਣਵੱਤਾ ਨਾਲ ਸਮੇਂ ਸਿਰ ਮੁਕੰਮਲ ਹੋਣ | ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ ਨਾਗਰਿਕਾਂ ਦੀ ਸਹੂਲਤ ਅਤੇ ਪਾਰਦਰਸ਼ੀ ਪ੍ਰਣਾਲੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਵਿਕਾਸ ਕਾਰਜ ਕਿਸੇ ਇਕ ਖੇਤਰ ਤੱਕ ਸੀਮਿਤ ਨਾ ਹੋਣ | ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਦਾ ਟੀਚਾ ਹਰੇਕ ਨਾਗਰਿਕ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਸੁਵਿਧਾਜਨਕ ਸ਼ਹਿਰੀ ਵਾਤਾਵਰਨ ਪ੍ਰਦਾਨ ਕਰਨਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ ਆਪਣੇ ਖੇਤਰਾਂ 'ਚ ਚੱਲ ਰਹੇ ਵਿਕਾਸ ਕਾਰਜਾਂ 'ਚ ਸਹਿਯੋਗ ਕਰਨ ਅਤੇ ਸ਼ਹਿਰ ਨੂੰ ਬਿਹਤਰ ਬਣਾਉਣ 'ਚ ਬਣਦਾ ਯੋਗਦਾਨ ਪਾਉਣ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸ਼ੁਭਮ ਰਾਣਾ, ਅਮਨ ਸੱਗੜ, ਮਨੋਜ ਧੀਮਾਨ, ਕੌਂਸਲਰ ਦੀਕਸ਼ਿਤ ਧੀਮਾਨ, ਕੌਂਸਲਰ ਸ਼ਿਆਮ ਲਾਲ ਸ਼ਰਮਾ, ਕੌਂਸਲਰ ਵਿਭੋਰ ਪਾਹੂਜਾ, ਨਿਗਮ ਇੰਜ. ਮਿ੍ਣਾਲ ਜੈਸਵਾਲ, ਸੁਰਿੰਦਰ ਦਹੀਆ, ਜੂਨੀਅਰ ਇੰਜ. ਤੁਲਸੀ ਕੁਮਾਰ ਅਤੇ ਅਜੇ ਕੁਮਾਰ ਸਮੇਤ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਿਖੇ 'ਹਰਿਆਣਾ ਦਿਵਸ' ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸੁਸ਼ੀਲ ਮਹਲਾ ਬਣੇ ਅਲਫਾ ਸਿਟੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ
Ad Position 24
No active advertisement