ਆਈ.ਟੀ.ਪੀ.ਓ. ਨੇ ਭਾਰਤ ਮੰਡਪਮ ਵਿਖੇ 'ਨਕਸ਼ਤਰ 2026' ਅਤੇ 'ਅਰੋਗਯਮ' 2026 ਦਾ ਕੀਤਾ ਐਲਾਨ
ਅਜੀਤ ਡੈਸਕ
02-11-2025
ਨਕਸ਼ਤਰ ਜੋ ਹੁਣ ਆਪਣੇ 19ਵੇਂ ਸਾਲ ਵਿਚ ਹੈ | ਭਾਰਤ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪ੍ਰਸਿੱਧ ਪ੍ਰਦਰਸ਼ਨੀ ਹੈ, ਜੋ ਜੋਤਿਸ਼, ਵਾਸਤੂ, ਸੰਪੂਰਨ ਵਿਗਿਆਨ ਅਤੇ ਅਧਿਆਤਮਿਕ ਤੰਦਰੁਸਤੀ ਨੂੰ ਸਮਰਪਿਤ ਹੈ | ਇਸਦੇ ਨਾਲ ਹੀ ਆਯੋਜਿਤ 'ਆਰੋਗਯਮ' ਦਾ ਮੁੱਖ ਉਦੇਸ਼ ਆਯੁਸ਼, ਹਰਬਲ ਅਤੇ ਜੈਵਿਕ ਖੇਤਰਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਨਾ ਹੈ | ਦੋਵੇਂ ਆਯੋਜਨ ਮਿਲ ਕੇ ਸਿਹਤ, ਸਦਭਾਵਨਾ ਅਤੇ ਅਧਿਆਤਮਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹਨ | ਨਕਸ਼ਤਰ 2025 ਅਤੇ ਆਰੋਗਯਮ 2025 ਸਫ਼ਲਤਾਪੂਰਵਕ ਆਯੋਜਿਤ ਕੀਤੇ ਗਏ ਸਨ ਜਿਸ ਵਿਚ 100 ਤੋਂ ਵੱਧ ਭਾਗੀਦਾਰ ਅਤੇ 20,000 ਤੋਂ ਵੱਧ ਸੈਲਾਨੀ ਸ਼ਾਮਿਲ ਹੋਏ ਸਨ | ਆਉਣ ਵਾਲੇ ਐਡੀਸ਼ਨ ਨਕਸ਼ਤਰ 2026 ਅਰੋਗਯਮ 2026 ਹੋਰ ਵੀ ਵਿਆਪਕ ਹੋਣਗੇ, ਜਿਸ ਵਿਚ 150 ਤੋਂ ਵੱਧ ਭਾਗੀਦਾਰ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰਨਗੇ | ਸਟਾਰਅੱਪਸ ਨੂੰ ਉਤਸ਼ਾਹਿਤ ਕਰਨ ਲਈ ਆਈ.ਟੀ.ਪੀ.ਓ. ਨੇ ਇਕ ਵਿਸ਼ੇਸ਼ ਪਹਿਲਕਦਮੀ ਕੀਤੀ ਹੈ ਜਿਸ ਦੇ ਤਹਿਤ ਸਟਾਰਟਅੱਪ ਯੂਨਿਟਾਂ ਨੂੰ 50 ਫ਼ੀਸਦੀ ਰਿਆਇਤ ਦਰ 'ਤੇ ਵਪਾਰਕ ਸਟਾਲਾਂ ਵਿਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ |
ਆਯੋਜਨ ਦਾ ਸਮਾਂ ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਰਹੇਗਾ | ਇਸ ਆਯੋਜਨ ਦੇ ਵਿਸ਼ੇਸ਼ ਆਕਰਸ਼ਣਾਂ ਵਿਚ 'ਨਕਸ਼ਤਰ ਗਿਆਨ ਸੰਮੇਲਨ', 'ਆਰੋਗਯਮ ਲਾਈਵ ਅਰੇਨਾ' ਅਤੇ ਸਵਾਸਥਯ ਰਤਨ ਪੁਰਸਕਾਰ' ਸ਼ਾਮਿਲ ਹਨ ਜਿਨ੍ਹਾਂ ਦਾ ਉਦੇਸ਼ ਆਯੁਸ਼ ਅਤੇ ਵੈੱਲਨੈੱਸ ਖੇਤਰ ਵਿਚ ਸ਼ਾਨਦਾਰ ਯੋਗਦਾਨ ਨੂੰ ਸਨਮਾਨਿਤ ਕਰਨਾ ਹੈ |