ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਗੁਰੂ ਨਾਨਕ ਖ਼ਾਲਸਾ ਕਾਲਜ ਕਰਨਾਲ ਦੇ 56ਵੇਂ ਸਥਾਪਨਾ ਦਿਵਸ ਸਮਾਰੋਹ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 23-11-2025
ਕਰਨਾਲ, 22 ਨਵੰਬਰ (ਗੁਰਮੀਤ ਸਿੰਘ ਸੱਗੂ)-ਗੁਰੂ ਨਾਨਕ ਖਾਲਸਾ ਕਾਲਜ ਦੇ 56ਵੇਂ ਸਥਾਪਨਾ ਦਿਵਸ ਸਮਾਰੋਹ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਹੋਈ | ਚਾਰ ਦਿਨਾਂ ਸਮਾਰੋਹ ਦੇ ਪਹਿਲੇ ਦਿਨ ਅੰਤਰ-ਕਾਲਜ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ | ਹਰਿਆਣਾ ਭਰ ਦੇ ਵੱਖ-ਵੱਖ ਕਾਲਜਾਂ ਦੇ ਭਾਗੀਦਾਰਾਂ ਨੇ ਗੁਰਬਾਣੀ 'ਤੇ ਆਧਾਰਿਤ ਕੀਰਤਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰਜਿਸਟਰਾਰ ਲੈਫ. ਡਾ. ਵੀਰੇਂਦਰ ਪਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੀ ਸਿੱਖਿਆ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਤੋਂ ਸ਼ੁਰੂ ਕੀਤੀ ਸੀ ਅਤੇ ਅੱਜ ਮੈਨੂੰ ਆਪਣੇ ਪਹਿਲੇ ਕਾਲਜ 'ਚ ਵਾਪਸ ਆ ਕੇ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਕ ਸੱਚਾ ਗੁਰੂ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦਾ ਹੈ | ਉਨ੍ਹਾਂ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕੰਵਰਜੀਤ ਸਿੰਘ ਪਿ੍ੰਸ ਦਾ ਵੀ ਧੰਨਵਾਦ ਪ੍ਰਗਟ ਕੀਤਾ | ਇਸੇ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰਜੀਤ ਸਿੰਘ ਪਿ੍ੰਸ ਨੇ ਕਿਹਾ ਕਿ ਕਾਲਜ ਦੀ ਸਥਾਪਨਾ 1969 'ਚ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ 'ਤੇ ਕੀਤੀ ਗਈ ਸੀ ਅਤੇ ਇਸ ਦੀ ਨੀਂਹ ਸੰਤ ਬਾਬਾ ਨਿੱਕਾ ਸਿੰਘ ਜੀ ਨੇ ਰੱਖੀ ਸੀ | ਸਿਰਫ਼ ਦੋ ਕਮਰਿਆਂ ਤੋਂ ਸ਼ੁਰੂ ਹੋ ਕੇ ਕਾਲਜ ਨੇ ਹੁਣ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਵੱਡੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਸੰਸਕਿ੍ਤ ਅਤੇ ਸੇਵਾ ਭਾਵਨਾ ਵਾਲੇ ਹਨ ਅਤੇ ਸਟਾਫ ਸਮਰੱਥ ਹੈ, ਜਿਸ ਕਾਰਨ ਵਿਦਿਆਰਥੀਆਂ ਨੇ ਲਗਾਤਾਰ ਯੋਗਤਾ ਪ੍ਰਾਪਤ ਕੀਤੀ ਹੈ | ਕਾਲਜ ਪਿ੍ੰ. ਡਾ. ਚੂਹੜ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੇ ਸੰਸਥਾਪਕ ਪਿ੍ੰ. ਉਜਾਗਰ ਸਿੰਘ ਪਸਰੀਚਾ ਨੂੰ ਯਾਦ ਕੀਤਾ | ਉਨ੍ਹਾਂ ਸਾਬਕਾ ਸੰਸਦ ਮੈਂਬਰ, ਸਾਬਕਾ ਸਪੀਕਰ ਅਤੇ ਮੰਤਰੀ ਅਤੇ ਸਾਬਕਾ ਪ੍ਰਧਾਨ ਤਾਰਾ ਸਿੰਘ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਕਾਲਜ ਹਰਿਆਣਾ ਦੇ ਮੋਹਰੀ ਕਾਲਜਾਂ 'ਚੋਂ ਇਕ ਬਣ ਗਿਆ ਹੈ | ਇਸ ਮੌਕੇ ਸ਼ਬਦ ਗਾਇਨ ਮੁਕਾਬਲੇ 'ਚ ਕੇ. ਵੀ. ਏ. ਡੀ. ਏ. ਵੀ. ਕਾਲਜ ਦੀ ਟੀਮ ਨੇ ਪਹਿਲਾ ਇਨਾਮ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਨੇ ਦੂਜਾ ਅਤੇ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਟੀਮਾਂ ਨੂੰ ਕ੍ਰਮਵਾਰ 11,000, 51,00 ਅਤੇ 31,00 ਰੁ. ਦੇ ਨਕਦ ਇਨਾਮ, ਤਗ਼ਮੇ ਅਤੇ ਉਜਾਗਰ ਸਿੰਘ ਪਸਰੀਚਾ ਮੈਮੋਰੀਅਲ ਰਨਿੰਗ ਟਰਾਫੀ ਪ੍ਰਾਪਤ ਕੀਤੀ | ਸਾਰੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਪ੍ਰੋਫੈਸਰ ਡਾ. ਤਰੁਣ ਜੋਸ਼ੀ, ਪਾਠੀ ਐਸ. ਕੁਲਵੰਤ ਸਿੰਘ ਅਤੇ ਗੁਰੂ ਤੇਗ ਬਹਾਦਰ ਸਕੂਲ ਦੀ ਵਾਈਸ ਪਿ੍ੰ. ਸੁਰਜੀਤ ਕੌਰ ਨੇ ਜੱਜਾਂ ਵਜੋਂ ਸੇਵਾ ਨਿਭਾਈ | ਇਸ ਦੌਰਾਨ ਦਸਤਾਰ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ 'ਚ ਵਿਦਿਆਰਥੀਆਂ ਨੇ ਸੁੰਦਰ ਦਸਤਾਰਾਂ ਸਜਾਈਆਂ | ਅੰਸ਼ਪ੍ਰੀਤ ਸਿੰਘ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਅਤੇ ਅਰਮਾਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਦੌਰਾਨ ਕੰਵਰ ਹਰਤਰਨ ਸਿੰਘ ਵਿਰਕ, ਐਸ. ਖੁਸ਼ਵੰਤ ਸਿੰਘ ਅਤੇ ਐਸ. ਮਨਦੀਪ ਸਿੰਘ ਨੇ ਜੱਜਾਂ ਵਜੋਂ ਸੇਵਾ ਨਿਭਾਈ, ਜਦਕਿ ਡਾ. ਜਤਿੰਦਰ ਪਾਲ ਸਿੰਘ ਨੇ ਸਟੇਜ ਸੰਚਾਲਨ ਕੀਤਾ | ਅੰਤ 'ਚ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਪਸਰੀਚਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿੱਤ ਸਕੱਤਰ ਹਰਸੁਖਜੀਤ ਸਿੰਘ ਮਾਨ, ਸਾਬਕਾ ਪਿ੍ੰ. ਡਾ. ਐਸ. ਕੇ. ਗੋਇਲ, ਡਾ. ਦੇਵੀ ਭੂਸ਼ਣ, ਡਾ. ਕਿ੍ਸ਼ਨਾ ਅਰੋੜਾ, ਡਾ. ਅੰਜੂ ਚੌਧਰੀ, ਡਾ. ਬੀਰ ਸਿੰਘ ਤੇ ਡਾ. ਪ੍ਰਵੀਨ ਕੌਰ ਸਮੇਤ ਸਮੁੱਚੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਸੀਸ ਮਾਰਗ ਨਗਰ ਕੀਰਤਨ' 25 ਨਵੰਬਰ ਨੂੰ ਚਾਂਦਨੀ ਚੌਕ ਦਿੱਲੀ ਤੋਂ ਆਰੰਭ ਹੋਵੇਗਾ-ਸੁਖਵਿੰਦਰ ਸਿੰਘ ਅਗਲੀ ਖ਼ਬਰ ਡੀ. ਏ. ਵੀ. ਪੀ. ਜੀ. ਕਾਲਜ ਦੇ ਵਿਦਿਆਰਥੀ ਨੇ ਮਿਸਰ 'ਚ ਹੋਈ ਆਈ. ਐਸ. ਐਸ. ਐਫ. ਵਿਸ਼ਵ ਚੈਂਪੀਅਨਸ਼ਿਪ ਮਿਸਰ ਸ਼ੂਟਿੰਗ ਖ...
Ad Position 24
No active advertisement