04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਆਸਾਖੇੜਾ ਮਾਈਨਰ : ਕਿਸਾਨਾਂ ਵਲੋਂ 5 ਜਨਵਰੀ ਨੂੰ 'ਫਾਲ' ਤੇ 'ਪੁਲ' ਖੁਦ ਤੋੜਣ ਦੀ ਚਿਤਾਵਨੀ

Ad Position 21
repet_subhas-goyals [Copy P29]
ਅਜੀਤ ਡੈਸਕ 06-12-2025
ਡੱਬਵਾਲੀ, 5 ਦਸੰਬਰ (ਇਕਬਾਲ ਸਿੰਘ ਸ਼ਾਂਤ)-ਆਸਾਖੇੜਾ ਮਾਈਨਰ ਦੇ ਮੁੜ ਉਸਾਰੀ ਕਾਰਜ ਭਿ੍ਸ਼ਟਾਚਾਰ ਅਤੇ ਲਾਪਰਵਾਹੀ ਤੋਂ ਖਫ਼ਾ ਟੇਲ ਨਾਲ ਸੰਬਧਤ ਕਿਸਾਨ ਹੁਣ ਸਖ਼ਤ ਰੁੱਖ ਵਿੱਚ ਹਨ | ਦੋ ਸਾਲ ਤੋਂ ਪਾਣੀ ਦੀ ਕਿੱਲਤ ਨਾਲ ਜੂਝਦੇ ਕਿਸਾਨਾਂ ਨੇ ਕਿਹਾ ਕਿ 25 ਦਸੰਬਰ ਪਾਣੀ ਬੰਦੀ ਤੱਕ ਸਮੱਸਿਆ ਦਾ ਹੱਲ ਨਾ ਹੋਣ 'ਤੇ 5 ਜਨਵਰੀ ਨੂੰ ਆਰ.ਡੀ. 34000 'ਤੇ ਬਣੀ ਫਾਲ ਤੇ ਪੁਲ ਖੁਦ ਤੋੜ ਦੇਣਗੇ | ਸੋਮਵਾਰ ਨੂੰ ਡੀਸੀ ਸਿਰਸਾ ਅਤੇ ਐਸਡੀਐਮ ਡੱਬਵਾਲੀ ਨੂੰ ਅਗਾਊਾ ਨੋਟਿਸ ਦਿੱਤੇ ਜਾਣਗੇ | ਕਿਸਾਨਾਂ ਦਾ ਦੋਸ਼ ਹੈ ਕਿ ਨਹਿਰ ਦਾ ਲੈਵਲ ਗਲਤ ਅਤੇ ਤਕਨੀਕੀ ਖਾਮੀਆਂ ਵਾਲਾ ਨਿਰਮਾਣ ਕੀਤਾ ਗਿਆ | ਮਾਈਨਰ ਵਿਚ ਖੜ੍ਹੇ ਦਰੱਖਤ ਬਿਨਾਂ ਹਟਾਏ ਕਾਰਜ ਨੇਪਰੇ ਚਾੜ੍ਹ ਦਿੱਤਾ ਗਿਆ ਤੇ ਘਟੀਆ ਸਮੱਗਰੀ ਵਰਤੀ ਗਈ |ਕਿਸਾਨ ਪ੍ਰਹਿਲਾਦ ਸਿਹਾਗ ਨੇ ਦੱਸਿਆ ਕਿ 30 ਕਿਊਸਿਕ ਪਾਣੀ ਆਉਣ 'ਤੇ 17.3 ਇੰਚ ਲੈਵਲ ਚਾਹੀਦਾ ਹੈ, ਪਰ 50 ਕਿਊਸੈਕ ਛੱਡਣ 'ਤੇ ਵੀ ਲੈਵਲ ਪੂਰਾ ਨਹੀਂ ਹੋ ਰਿਹਾ | ਕਿਸਾਨ ਕਿ੍ਸ਼ਨ, ਅਜੇ ਕੁਮਾਰ, ਪ੍ਰਭੂ, ਰਮੇਸ਼, ਗੋਗੀ, ਰਣਵੀਰ, ਵਿਨੋਦ, ਲਕਸ਼ਮੀ ਕੜਵਾਸਰਾ, ਪਵਨ ਸਹਾਰਨ, ਵਿਨੋਦ ਕੁਮਾਰ, ਓਮ ਪ੍ਰਕਾਸ਼, ਉਦੈਪਾਲ ਤੇ ਅਨਿਲ ਨੇ ਕਿਹਾ ਕਿ ਮੁੜ ਉਸਾਰੀ 'ਚ ਪੁਰਾਣੀਆਂ ਖਾਮੀਆਂ ਦਰੁਸਤ ਨਹੀਂ ਕੀਤੀਆਂ | ਤਿੰਨ ਪੁਰਾਣੇ ਪੁਲਾਂ ਉੱਚੇ ਨਾ ਕਰਨ ਕਰਕੇ ਅੜਿੱਕਾ ਪਾ ਰਹੇ ਹਨ, ਨਵੀਂ ਬਣੀ ਮਾਈਨਰ ਦੋ ਵਾਰੀ ਟੁੱਟ ਚੁੱਕੀ ਹੈ | ਪ੍ਰਹਿਲਾਦ ਸਿਹਾਗ ਨੇ ਦੱਸਿਆ ਕਿ ਇੱਕ ਮੋਘਾ 750 ਏਕੜ ਲਈ ਹੈ, ਪਰ ਇਸਨੂੰ 856 ਏਕੜ ਤਹਿਤ ਪਾਸ ਕੀਤਾ ਗਿਆ | ਕਈ ਮੋਘੇ 1980 ਦੇ ਫਾਰਮੂਲੇ ਨਾਲ ਮਨਜੂਰ ਕੀਤੇ ਹਨ, ਜੋ ਨਵੀਂ ਸਮਰੱਥਾ ਦੇ ਉਲਟ ਹਨ |
Ad Position 22
No active advertisement
ਪਿਛਲੀ ਖ਼ਬਰ ਡਰੱਗ ਪੈਡਲਰ ਅਤੇ ਮਾੜੇ ਅਨਸਰਾਂ 'ਤੇ ਪੁਲਿਸ ਦੀ ਰਹੇਗੀ ਤਿਰਛੀ ਨਜ਼ਰ - ਡੀ. ਐੱਸ. ਪੀ. ਮਸੀਹ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀ ਲਕਸ਼ਯ ਸ਼ਰਮਾ ਨੇ ਦੋ ਅੰਤਰਰਾਸ਼ਟਰੀ ਜਿਮਨਾਸਟਿਕ ਚੈਂਪੀਅਨਸ਼ਿਪਾਂ ਵਿਚ ਭਾਰਤ ਦੀ...
Ad Position 24