ਫਿਲੌਰ, 5 ਦਸੰਬਰ (ਵਿਪਨ ਗੈਰੀ)-ਸਵ ਡਵੀਜ਼ਨ ਫਿਲੌਰ ਵਿਖੇ ਹਾਲ ਹੀ ਵਿਚ ਅਹੁਦਾ ਸੰਭਾਲ ਚੁੱਕੇ ਡੀ.ਐੱਸ.ਪੀ. ਭਾਰਤ ਮਸੀਹ ਨੇ ਪਹਿਲੀ ਗੱਲਬਾਤ ਦੌਰਾਨ ਦੱਸਿਆ ਕਿ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਸਬ ਡਵੀਜ਼ਨ ਦੇ ਥਾਣਾ ਮੁਖੀ ਅਤੇ ਚੌਕੀ ਇੰਚਾਰਜਾਂ ਨੂੰ ਹਦਾਇਤ ਦੇ ਦਿੱਤੀ ਗਈ ਹੈ | ਡੀ.ਐਸ.ਪੀ. ਮਸੀਹ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤ ਮੁਤਾਬਿਕ ਉਨ੍ਹਾਂ ਦੀ ਤਿਰਛੀ ਨਜ਼ਰ ਮਾੜੇ ਅਤੇ ਸ਼ਰਾਰਤੀ ਅਨਸਰਾਂ 'ਤੇ ਰਹੇਗੀ | ਇਸ ਦੇ ਨਾਲ ਹੀ ਉਨ੍ਹਾਂ ਲੁੱਟਾਂ-ਖੋਹਾਂ ਤੇ ਡਰੱਗ ਪੈਡਲਰਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਇਲਾਕਾ ਛੱਡ ਦਿੱਤਾ ਜਾਵੇ ਕਿਉਂਕਿ ਕਾਨੂੰਨ ਤੋਂ ਉੱਪਰ ਕੁੱਝ ਵੀ ਨਹੀਂ ਤੇ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਕਰਨ ਵਾਲੇ ਬਖ਼ਸ਼ੇ ਨਹੀ ਜਾਣਗੇ | ਇਸੇ ਲੜੀ ਤਹਿਤ ਸਤਲੁਜ ਹਾਈਟੈੱਕ ਨਾਕੇ 'ਤੇ ਵੀ ਵਾਹਨਾਂ ਦੀ ਰੁਟੀਨ ਚੈਕਿੰਗ ਕੀਤੀ ਗਈ |