16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

15 ਸਾਲ ਪੁਰਾਣੇ ਵਹੀਕਲਜ਼ ਦੀ ਪਾਸਿੰਗ ਫ਼ੀਸ 'ਚ ਕੀਤੇ ਬੇਤਹਾਸ਼ਾ ਵਾਧੇ ਖ਼ਿਲਾਫ਼ ਟਰੱਕ ਮਾਲਕਾਂ ਵਿਚ ਭਾਰੀ ਰੋਸ

Ad Position 21
repet_subhas-goyals [Copy P29]
ਤਹਿਸੀਲ ਕੰਪਲੈਕਸ ਨੰਗਲ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਟਰੱਕ ਮਾਲਕ | <br/> 07-12-2025
ਨੰਗਲ, 6 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ 15 ਸਾਲ ਪੁਰਾਣੀਆਂ ਗੱਡੀਆਂ ਦੀਆਂ ਪਾਸਿੰਗ ਫ਼ੀਸ 'ਚ ਬੇਤਹਾਸ਼ਾ ਵਾਧਾ ਕਰਨ ਦੇ ਰੋਸ ਵਜੋਂ ਟਰੱਕ ਮਾਲਕਾਂ ਨੇ ਤਹਿਸੀਲ ਕੰਪਲੈਕਸ ਨੰਗਲ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸਥਾਨਕ ਟਰੱਕ ਯੂਨੀਅਨ 'ਚ ਇਕੱਤਰ ਹੋਏ ਟਰੱਕ ਮਾਲਕਾਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੁਰਾਣੀਆਂ ਗੱਡੀਆਂ ਦੀਆਂ ਪਾਸਿੰਗ ਫ਼ੀਸ ਵਿਚ ਦੁੱਗਣਾ ਵਾਧਾ ਕਰ ਦਿੱਤਾ ਹੈ | ਹੁਣ ਫੀਸ ਕਰੀਬ 31,000 ਰੁਪਏ ਲੱਗੇਗੀ | ਸਰਕਾਰ ਹੋਂਦ ਆਉਣ ਤੋਂ ਪਹਿਲਾਂ ਪਾਸਿੰਗ ਫੀਸ 500 ਰੁਪਏ ਹੋਇਆ ਕਰਦੀ ਸੀ ਪਰ ਪੰਜਾਬ ਸਰਕਾਰ ਟਰਾਂਸਪੋਰਟ ਮਾਰੂ ਨੀਤੀ 'ਤੇ ਚਲਦਿਆਂ ਟੈਕਸਾਂ ਸਮੇਤ ਪਾਸਿੰਗ ਫੀਸ 'ਚ ਬੇਹਤਾਸ਼ਾ ਵਾਧਾ ਕਰ ਦਿੱਤਾ ਗਿਆ, ਜੋ ਕਿ ਸਹਿਣਯੋਗ ਨਹੀਂ ਹੈ, ਆਪਣੀ ਰੋਜ਼ੀ ਰੋਟੀ ਕਮਾ ਰਹੇ ਟਰੱਕ ਮਾਲਕਾਂ ਨੂੰ ਆਪਣਾ ਧੰਦਾ ਚੌਪਟ ਹੁੰਦਾ ਨਜ਼ਰ ਆ ਰਿਹਾ | ਇਸ ਮੌਕੇ ਟਰੱਕ ਮਾਲਕਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਕਰੈਪ ਪਾਲਿਸੀ ਤੋਂ ਬਾਅਦ ਹੁਣ ਹੌਲੀ ਹੌਲੀ ਛੋਟੇ ਟਰੱਕ ਮਾਲਕਾਂ ਨੂੰ ਜਾਂ ਹੋਰ ਧੰਦਾ ਕਰਨ ਵਾਲੇ ਲੋਕਾਂ ਨੂੰ ਖਤਮ ਕਰ ਦੇਵੇਗੀ | ਆਉਣ ਵਾਲੇ ਸਮੇਂ ਵਿਚ ਜਿਹੜੇ ਵੱਡੇ ਵੱਡੇ ਰੋਡ ਬਣ ਰਹੇ ਹਨ ਉਨ੍ਹਾਂ 'ਤੇ ਛੋਟੇ ਮਾਲਕਾਂ ਦੀਆਂ ਗੱਡੀਆਂ ਨਹੀਂ ਚੱਲਣਗੀਆਂ ਸਗੋਂ ਵੱਡੇ ਟਰਾਲੇ ਕਾਰਪੋਰੇਟ ਘਰਾਣਿਆਂ ਦੇ ਚੱਲਣਗੇ | ਪੰਜਾਬ ਸਰਕਾਰ ਦਾ ਖੇਤੀ ਤੋਂ ਬਾਅਦ ਟਰਾਂਸਪੋਰਟ ਧੰਦੇ 'ਤੇ ਦੂਜਾ ਬਹੁਤ ਵੱਡਾ ਹਮਲਾ ਹੈ, ਜਿਸ ਦੇ ਖ਼ਿਲਾਫ਼ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ | ਟਰੱਕ ਮਾਲਕਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵਧਾਈ ਹੋਈ ਪਾਸਿੰਗ ਫੀਸ ਟੈਕਸਾਂ ਦਾ ਵਿਰੋਧ ਕਰਨ | ਇਸ ਦੇ ਨਾਲ ਹੀ ਟਰੱਕ ਮਾਲਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਟਰਾਂਸਪੋਰਟਰਾਂ ਦਾ ਕੋਈ ਭਲਾ ਨਹੀਂ ਕੀਤਾ | ਅੱਜ ਪਹਿਲਾਂ ਟਰੱਕ ਮਾਲਕ ਟਰੱਕ ਯੂਨੀਅਨ ਵਿਚ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਉਪ ਮੰਡਲ ਮਜਿਸਟਰੇਟ ਦਫਤਰ ਮੂਹਰੇ ਪੁੱਜੇ ਜਿਥੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਤੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਢੇਰ, ਹਰਜਾਪ ਸਿੰਘ ਹਾਜੀਪੁਰ, ਨਰਿੰਦਰ ਰਾਣਾ, ਸਰਪੰਚ ਦਵਿੰਦਰ ਪਾਠਕ, ਮਨੋਜ ਕੁਮਾਰ, ਚੰਨਣ ਸਿੰਘ, ਸ਼ੈੱਟੀ, ਸੋਮੀ ਪੂਰੀ, ਅਜੇ ਰਾਣਾ, ਬਲਵੰਤ ਕੁਮਾਰ, ਜੀਤੀ, ਸੰਗਤ ਸਿੰਘ ਕਾਕਾ, ਵਿੱਕੀ, ਦੀਪੂ ਬੰਦਲੈਹੜੀ, ਮੋਨੂ ਰਾਣਾ, ਨੋਨੀ ਪੂਰੀ, ਅੰਕੁਸ਼ ਕੁਮਾਰ ਸਮੇਤ ਹੋਰ ਟਰੱਕ ਮਾਲਕ ਵੱਡੀ ਗਿਣਤੀ 'ਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁੰਦਰੀ ਕਾਲਜ ਵਿਖੇ ਦਿੱਲੀ ਯੂਨੀਵਰਸਿਟੀ ਦੇ ਨਵੇਂ ਜੀ. ਈ ਪੇਪਰ 'ਤੇ 2-ਰੋਜ਼ਾ ਬਹੁ-ਭਾਸ਼ਾਈ ਵਰਕਸ਼ਾਪ ਲਗਾਈ ਅਗਲੀ ਖ਼ਬਰ ਐਸ. ਡੀ. ਐਮ. ਮੋਰਿੰਡਾ ਗੁਰਦੇਵ ਸਿੰਘ ਧੰਮ ਦਾ ਮੋਰਿੰਡਾ ਪੁੱਜਣ 'ਤੇ ਸਵਾਗਤ <br/>
Ad Position 24