ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਾਤਾ ਸੁੰਦਰੀ ਕਾਲਜ ਵਿਖੇ ਦਿੱਲੀ ਯੂਨੀਵਰਸਿਟੀ ਦੇ ਨਵੇਂ ਜੀ. ਈ ਪੇਪਰ 'ਤੇ 2-ਰੋਜ਼ਾ ਬਹੁ-ਭਾਸ਼ਾਈ ਵਰਕਸ਼ਾਪ ਲਗਾਈ

Ad Position 21
No active advertisement
ਮਾਤਾ ਸੁੰਦਰੀ ਕਾਲਜ ਵਿਖੇ 2 ਰੋਜ਼ਾ ਬਹੁ-ਭਾਸ਼ਾਈ ਵਰਕਸ਼ਾਪ ਦੀਆਂ ਵੱਖ-ਵੱਖ ਤਸਵੀਰਾਂ | ਅਜੀਤ ਤਸਵੀਰ <br/> 07-12-2025
ਨਵੀਂ ਦਿੱਲੀ,6 ਦਸੰਬਰ (ਜਗਤਾਰ ਸਿੰਘ)- ਮਾਤਾ ਸੁੰਦਰੀ ਕਾਲਜ ਵਿਖੇ ਦਿੱਲੀ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਜਨਰਲ ਇਲੈਕਟਿਵ ਪੇਪਰ 'ਭਾਰਤੀ ਇਤਿਹਾਸ ਵਿੱਚ ਸਿੱਖ ਸ਼ਹਾਦਤ-1500 ਤੋਂ 1765' ਵਿਸ਼ੇ 'ਤੇ ਦੋ-ਰੋਜ਼ਾ ਓਰੀਐਂਟੇਸ਼ਨ ਵਰਕਸ਼ਾਪ ਸੈਂਟਰ ਫਾਰ ਇੰਡੀਪੈਂਡੈਂਸ ਐਂਡ ਪਾਰਟੀਸ਼ਨ ਸਟੱਡੀਜ਼ (ਸੀ.ਆਈ.ਪੀ.ਐਸ) ਦਿੱਲੀ ਯੂਨੀਵਰਸਿਟੀ ਅਤੇ ਮਾਤਾ ਸੁੰਦਰੀ ਕਾਲਜ ਦੇ ਸਾਂਝੇ ਸਹਿਯੋਗ ਦੁਆਰਾ ਪ੍ਰੋ. ਰਵਿੰਦਰ ਕੁਮਾਰ, ਨਿਰਦੇਸ਼ਕ, (ਸੀ.ਆਈ.ਪੀ.ਐਸ) ਅਤੇ ਪਿ੍ੰਸੀਪਲ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪਹਿਲੀ ਵਾਰ ਕਿਸੇ ਕਾਲਜ ਵਿਚ ਲਗਾਈ ਗਈ ¢ ਇਸ ਵਰਕਸ਼ਾਪ ਦਾ ਮੂਲ ਮੰਤਵ ਦਿੱਲੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿਚ ਨਵ-ਨਿਰਮਿਤ ਇਸ ਜੀ.ਈ ਕੋਰਸ ਨੂੰ ਅਧਿਆਪਨ ਦੇ ਵਿਸ਼ੇ ਪੱਖੋਂ ਸ਼ੁਰੂ ਕਰਨ ਨਾਲ ਸੰਬੰਧਿਤ ਹੈ ਤਾਂਕਿ ਭਵਿੱਖ ਵਿੱਚ ਵਿਦਿਆਰਥੀ ਭਾਰਤ ਦੇ ਇਤਿਹਾਸ ਨੂੰ ਸਿੱਖ ਸ਼ਹਾਦਤ ਦੇ ਪਰਿਪੇਖ ਵਿਚ ਸਮਝ ਸਕਣ ¢ ਵਰਕਸ਼ਾਪ ਨੂੰ ਛੇ ਹਿੱਸਿਆਂ ਵਿਚ ਵੰਡਿਆ ਗਿਆ ਜਿਸ ਦੇ ਉਦਘਾਟਨੀ ਸੈਸ਼ਨ ਦਾ ਆਗਾਜ਼ ਪ੍ਰੋ. ਰਵਿੰਦਰ ਕੁਮਾਰ, ਨਿਰਦੇਸ਼ਕ, (ਸੀ.ਆਈ.ਪੀ.ਐਸ) ਦੇ ਸੁਆਗਤੀ ਸ਼ਬਦਾਂ ਦੇ ਨਾਲ ਹੋਈ ¢ ਇਸ ਦੇ ਨਾਲ ਹੀ ਕੁੰਜੀਵਤ ਵਕਤਾ ਦੇ ਰੂਪ ਵਿਚ ਪ੍ਰੋ. ਜਗਬੀਰ ਸਿੰਘ, ਚਾਂਸਲਰ, ਸੈਂਟਰ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਭਾਰਤੀ ਗਿਆਨ ਪਰੰਪਰਾ ਤੋਂ ਗੱਲ ਤੋਰਦਿਆਂ ਭਾਰਤੀ ਇਤਿਹਾਸ ਵਿੱਚ ਸਿੱਖ ਸ਼ਹਾਦਤ ਬਾਰੇ ਕਈ ਮਹੱਤਵਪੂਰਨ ਨੁਕਤਿਆਂ ਨੂੰ ਉਭਾਰਿਆ ¢ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲਿਆਂ ਵਿਚੋਂ ਪ੍ਰੋ. ਕੇ ਰਤਨਾਬਲੀ, ਡੀਨ ਅਕੈਡਮਿਕ ਤੇ ਪ੍ਰੋ. ਰਵੀ ਤੇਕਚਨਦਾਨੀ, ਚੇਅਰਮੈਨ, (ਸੀ.ਆਈ.ਪੀ.ਐਸ) ਨੇ ਇਸ ਕੋਰਸ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਚਰਚਾ ਕੀਤੀ ¢ ਪਿ੍ੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਦਿੱਲੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ ਦਾ ਧੰਨਵਾਦ ਕੀਤਾ ¢ ਵਰਕਸ਼ਾਪ ਦੇ ਅਗਲੇ ਪੰਜ ਤਕਨੀਕੀ ਸੈਸ਼ਨ ਜੋ ਕਿ ਬਹੁ-ਭਾਸ਼ਾਈ ਸਿੱਖਿਆ ਸ਼ਾਸਤਰ ਦਾ ਸਮਰਥਨ ਕਰਨ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕਰਵਾਏ ਗਏ ¢ ਵਰਕਸ਼ਾਪ ਦੇ ਹਰ ਹਿੱਸੇ ਵਿੱਚ ਸਿੱਖ ਸਟੱਡੀਜ਼ ਦੇ ਖੇਤਰ ਵਿੱਚ ਉੱਘੇ ਵਿਦਵਾਨਾਂ ਨੇ ਆਪਣੇ ਖੋਜ ਵਿਚਲੇ ਮੁੱਖ ਬਿੰਦੂਆਂ ਦੀ ਪੇਸ਼ਕਸ਼ ਕੀਤੀ ਜੋ ਜੀ. ਈ ਪੇਪਰ ਦੇ ਸਿਲੇਬਸ ਮੁੱਖ ਵਿਸ਼ਿਆਂ ਨਾਲ ਜੁੜੇ ਹੋਏ ਸਨ ¢ ਵਰਕਸ਼ਾਪ ਦੇ ਵੈਲਿਟਰੀ ਸੈਸ਼ਨ ਵਿਚ ਪ੍ਰੋ. ਚਰਨ ਸਿੰਘ ਸੀ.ਈ.ਓ ਐਂਡ ਫਾਊਾਡਰ ਡਾਇਰੈਕਟਰ ਈਗਰੋ ਫਾਊਾਡੇਸ਼ਨ ਨੇ ਇਸ ਵਰਕਸ਼ਾਪ ਦੇ ਅੰਤਰਰਾਸ਼ਟਰੀ ਸੰਚਾਲਨ ਬਾਰੇ ਸੁਝਾਅ ਦਿੱਤਾ ¢ ਇਸ ਦੇ ਨਾਲ ਹੀ ਪ੍ਰੋ. ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼ਹੀਦੀ ਬਾਰੇ ਗੱਲ ਕਰਦਿਆਂ ਭਾਰਤੀ ਇਤਿਹਾਸ ਵਿਚ ਸਿੱਖਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਦੇ ਬਾਰੇ ਵਿਸਤਾਰ ਨਾਲ ਵਰਣਨ ਕੀਤਾ ¢
Ad Position 22
No active advertisement
ਪਿਛਲੀ ਖ਼ਬਰ ਹਵਾਈ ਅੱਡਿਆਂ 'ਤੇ ਲੋਕਾਂ ਦੀ ਭਾਰੀ ਪਰੇਸ਼ਾਨੀ ਦੇ ਮੱਦੇਨਜ਼ਰ ਇੰਡੀਗੋ ਖ਼ਿਲਾਫ਼ ਹੋਏ ਲੋੜੀਂਦੀ ਕਾਰਵਾਈ-ਮਲਸੀਆਂ <br/>... ਅਗਲੀ ਖ਼ਬਰ 15 ਸਾਲ ਪੁਰਾਣੇ ਵਹੀਕਲਜ਼ ਦੀ ਪਾਸਿੰਗ ਫ਼ੀਸ 'ਚ ਕੀਤੇ ਬੇਤਹਾਸ਼ਾ ਵਾਧੇ ਖ਼ਿਲਾਫ਼ ਟਰੱਕ ਮਾਲਕਾਂ ਵਿਚ ਭਾਰੀ ਰੋਸ
Ad Position 24
No active advertisement