16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਵਾਈ ਅੱਡਿਆਂ 'ਤੇ ਲੋਕਾਂ ਦੀ ਭਾਰੀ ਪਰੇਸ਼ਾਨੀ ਦੇ ਮੱਦੇਨਜ਼ਰ ਇੰਡੀਗੋ ਖ਼ਿਲਾਫ਼ ਹੋਏ ਲੋੜੀਂਦੀ ਕਾਰਵਾਈ-ਮਲਸੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-12-2025
ਨਵੀਂ ਦਿੱਲੀ,6 ਦਸੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵੱਲੋਂ ਦੇਸ਼ ਭਰ ਵਿਚ ਇੰਡੀਗੋ ਫਲਾਈਟਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਹੋਈ ਭਾਰੀ ਪਰੇਸ਼ਾਨੀ 'ਤੇ ਚਿੰਤਾ ਜਤਾਈ ਹੈ ¢ ਦਲ ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਵਾਈ ਯਾਤਰੀਆਂ ਦੀ ਪਰੇਸ਼ਾਨੀਆਂ ਤੇ ਦਿੱਕਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਮੌਜੂਦਾ ਸਥਿਤੀਆਂ ਦੇ ਮੱਦੇਨਜ਼ਰ ਇੰਡੀਗੋ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇ ¢ ਉਨ੍ਹਾਂ ਕਿਹਾ ਕਿ ਪਿਛਲੇ 4 ਦਿਨਾਂ ਤੋਂ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਲੋਕ ਪਰੇਸ਼ਾਨ ਹੋ ਰਹੇ ਹਨ ਪਰ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਅਤੇ ਨਾ ਹੀ ਕਿਸੇ ਦੀ ਜਵਾਬਦੇਹੀ ਤੈਅ ਕੀਤੀ ਜਾ ਰਹੀ ਹੈ ¢ ਉਨ੍ਹਾਂ ਕਿਹਾ ਕਿ ਇੰਡੀਗੋ ਸੰਕਟ ਕਾਰਨ ਪਰੇਸ਼ਾਨ ਹੋਣ ਵਾਲੇ ਯਾਤਰੀਆਂ ਵਿਚ ਬਜ਼ੁਰਗ,ਬੱਚੇ ਤੇ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹਨ ਅਤੇ ਹਵਾਈ ਅੱਡਿਆਂ 'ਤੇ ਉਨ੍ਹਾਂ ਦਾ ਗ਼ੁੱਸਾ ਤੇ ਭਾਰੀ ਨਾਰਾਜ਼ਗੀ ਵੇਖੀ ਜਾ ਸਕਦੀ ਹੈ ¢ ਮਲਸੀਆਂ ਨੇ ਕਿਹਾ ਕਿ ਸਰਕਾਰ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਏ ਅਤੇ ਨਾਲ ਹੀ ਇੰਡੀਗੋ ਦੀ ਜਵਾਬਦੇਹੀ ਵੀ ਤੈਅ ਕਰੇ ¢ ਉਨ੍ਹਾਂ ਕਿਹਾ ਕਿ ਲੋਕ ਇਹੀ ਸਵਾਲ ਬਾਰ-ਬਾਰ ਪੁੱਛ ਰਹੇ ਹਨ ਕਿ ਆਿਖ਼ਰ ਇੰਡੀਗੋ ਫਲਾਈਟ ਵਿਚ ਸਫ਼ਰ ਕਰਨ ਲਈ ਟਿਕਟਾਂ ਲੈਣ ਵਾਲਿਆਂ ਦਾ ਕਸੂਰ ਕੀ ਹੈ ?

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਰਾਜੇਵਾਲ ਜ਼ਿਲ੍ਹਾ ਰੂਪਨਗਰ ਤੇ ਮੁਹਾਲੀ ਜਥੇਬੰਦੀ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਯੂਰੀਆ ਖਾਦ ਅਗਲੀ ਖ਼ਬਰ ਮਾਤਾ ਸੁੰਦਰੀ ਕਾਲਜ ਵਿਖੇ ਦਿੱਲੀ ਯੂਨੀਵਰਸਿਟੀ ਦੇ ਨਵੇਂ ਜੀ. ਈ ਪੇਪਰ 'ਤੇ 2-ਰੋਜ਼ਾ ਬਹੁ-ਭਾਸ਼ਾਈ ਵਰਕਸ਼ਾਪ ਲਗਾਈ
Ad Position 24