16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਭਲਕੇ

Ad Position 21
repet_subhas-goyals [Copy P29]
ਅਜੀਤ ਡੈਸਕ 07-12-2025
ਡੱਬਵਾਲੀ, 6 ਦਸੰਬਰ (ਇਕਬਾਲ ਸਿੰਘ ਸ਼ਾਂਤ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ 8 ਦਸੰਬਰ ਨੂੰ ਕਰਵਾਇਆ ਜਾਵੇਗਾ | ਇਸ ਮੌਕੇ ਕੀਰਤਨ, ਕਥਾ ਅਤੇ ਢਾਡੀ ਦਰਬਾਰ ਸਜਣਗੇ, ਜਿੱਥੇ ਕੀਰਤਨੀ ਜੱਥਿਆਂ ਵੱਲੋਂ ਸੰਗਤ ਨੂੰ ਭਾਵ-ਭਿੰਨੇ ਕੀਰਤਨ ਨਾਲ ਗੁਰੂ ਇਤਿਹਾਸ ਅਤੇ ਬਾਣੀ ਨਾਲ ਜੋੜਿਆ ਜਾਵੇਗਾ | ਖਾਲਸਾ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਡਾ. ਐਸਪੀ ਸਿੰਘ ਪੰਨੂ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਮੁੱਖ ਮੰਤਰੀ ਹਰਿਆਣਾ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਸਾਂਝੇ ਤੌਰ 'ਤੇ ਕਰਨਗੇ | ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਕੁਲਦੀਪ ਸਿੰਘ ਜੋਗੇਵਾਲਾ, ਬਿੰਦਰ ਸਿੰਘ ਖਾਲਸਾ (ਕਾਲਾਂਵਾਲੀ), ਗੁਰਤੇਜ ਸਿੰਘ ਸਿਰਸਾ, ਪ੍ਰਕਾਸ਼ ਸਿੰਘ ਸਾਹੂਵਾਲਾ, ਜਨਰਲ ਸਕੱਤਰ ਅੰਗਰੇਜ ਸਿੰਘ ਰਤੀਆ, ਕੁਲਦੀਪ ਸਿੰਘ ਭੰਗੂ, ਜਗਤਾਰ ਸਿੰਘ ਮਿਠੜੀ ਅਤੇ ਬਾਬਾ ਗੁਰਪਾਲ ਸਿੰਘ ਚੋਰਮਾਰ ਸ਼ਾਮਿਲ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਰਤੀਆ ਸਿਟੀ ਵਲੋਂ ਜਰਸੀਆਂ ਅਤੇ ਬੂਟ ਵੰਡ ਸਮਾਰੋਹ ਅਗਲੀ ਖ਼ਬਰ ਬਾਲ ਵਿਆਹ ਰੋਕਣ ਲਈ ਜਨਤਕ ਸਹਿਯੋਗ ਜ਼ਰੂਰੀ-ਸੁਖਮੰਦਰ ਕੌਰ
Ad Position 24