ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕ੍ਰਾਈਮ ਬ੍ਰਾਂਚ-1 ਦੀ ਟੀਮ ਵਲੋਂ ਹੈਰੋਇਨ ਤਸਕਰੀ ਦੇ ਮਾਮਲੇ 'ਚ ਭਗੌੜਾ ਚੱਲ ਰਿਹਾ ਮੁਲਜ਼ਮ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 07-12-2025
ਯਮੁਨਾਨਗਰ, 6 ਦਸੰਬਰ (ਗੁਰਦਿਆਲ ਸਿੰਘ ਨਿਮਰ)- ਕ੍ਰਾਈਮ ਬ੍ਰਾਂਚ-1 ਦੀ ਟੀਮ ਨੇ ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਭਗੌੜੇ ਚੱਲ ਰਹੇ ਮੁਲਜ਼ਮ ਨੂੰ ਗਿ੍ਫਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਾਈਮ ਬ੍ਰਾਂਚ-1 ਯਮੁਨਾਨਗਰ ਦੇ ਇੰਚਾਰਜ ਰਾਜ ਕੁਮਾਰ, ਏ. ਐਸ. ਆਈ. ਆਜ਼ਾਦ ਸਿੰਘ, ਹੈੱਡ ਕਾਂਸਟੇਬਲ ਕਮਲਜੀਤ ਸਿੰਘ, ਮਨੀਸ਼ ਕੁਮਾਰ ਤੇ ਅਮਰਜੀਤ ਸਿੰਘ 'ਤੇ ਆਧਾਰਿਤ ਦੀ ਟੀਮ ਵਲੋਂ ਬੀਤੇ ਕੱਲ੍ਹ ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਲੋੜੀਂਦੇ ਮੁਲਜ਼ਮ ਸਰੋਜ ਖਾਨ ਉਰਫ਼ ਫੈਜ਼ੀ ਪੁੱਤਰ ਸਿਕੰਦਰ ਵਾਸੀ ਪਿੰਡ ਮੀਰਪੁਰ ਭਾਨਪੁਰ ਜ਼ਿਲ੍ਹਾ ਪੀਲੀਭੀਤ (ਯੂ. ਪੀ.) ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਸਰੋਜ ਖਾਨ ਉਰਫ਼ ਫੈਜ਼ੀ ਨੇ ਖੁਲਾਸਾ ਕੀਤਾ ਕਿ ਉਹ ਮੋਹਰਮ ਅਲੀ ਉਰਫ਼ ਮੋਸੀਨ ਪੁੱਤਰ ਅਯੂਬ ਵਾਸੀ ਮੁਹੱਲਾ ਸਰਵਗਿਆਨ ਨਨੌਤਾ ਜ਼ਿਲ੍ਹਾ ਸਹਾਰਨਪੁਰ (ਯੂ. ਪੀ.) ਨਾਲ ਮਿਲ ਕੇ ਯਮੁਨਾਨਗਰ ਸਮੇਤ ਹਰਿਆਣਾ ਦੇ ਹੋਰਨਾਂ ਹਿੱਸਿਆਂ 'ਚ ਹੈਰੋਇਨ ਸਪਲਾਈ ਕਰਦਾ ਸੀ | 14 ਸਤੰਬਰ 2024 ਨੂੰ ਮੋਹਰਮ ਅਲੀ ਉਰਫ਼ ਮੋਸੀਨ ਨੂੰ ਪੁਲਿਸ ਨੇ 115.5 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ ਸੀ, ਜਦਕਿ ਮੁਲਜ਼ਮ ਸਰੋਜ ਖਾਨ ਭਗੌੜਾ ਚੱਲ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਦਿੱਲੀ ਦੀ ਕੈਬਨਿਟ ਵਲੋਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸੰਪੂਰਨਤਾ ਤੋਂ ਬਾਅਦ ਸ਼ੁਕਰਾਨ...
Ad Position 24
No active advertisement