13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਕਲਾਨੌਰ ਪੁਲਿਸ ਸਟੇਸ਼ਨ ਦੀ ਟੀਮ ਨੇ ਧੋਖਾਧੜੀ ਦੇ ਮਾਮਲੇ 'ਚ ਇਕ ਭਗੌੜੇ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 09-12-2025
ਯਮੁਨਾਨਗਰ, 8 ਦਸੰਬਰ (ਗੁਰਦਿਆਲ ਸਿੰਘ ਨਿਮਰ)-ਕਲਾਨੌਰ ਪੁਲਿਸ ਸਟੇਸ਼ਨ ਦੀ ਟੀਮ ਵਲੋਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕੱਚਾ ਪੱਕਾ ਪਿੰਡ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਇਕ ਧੋਖਾਧੜੀ ਦੇ ਮਾਮਲੇ ਵਿਚ ਭਗੌੜਾ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲਾਨੌਰ ਦੇ ਐਸ. ਐਚ. ਓ. ਰਾਜੀਵ ਕੁਮਾਰ ਨੇ ਦੱਸਿਆ ਕਿ ਔਰੰਗਾਬਾਦ ਦੀ ਰਹਿਣ ਵਾਲੀ ਸਵਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਰਜਤ ਵਿਦੇਸ਼ ਜਾਣਾ ਚਾਹੁੰਦਾ ਹੈ, ਜਿਸ ਸੰਬੰਧੀ ਉਹ ਉਸੇ ਪਿੰਡ ਦੇ ਇਕ ਨੌਜਵਾਨ ਰਾਹੀਂ ਨਿਤੀਸ਼ ਕੁਮਾਰ ਧੀਮਾਨ, ਗੌਰਵ ਅਤੇ ਸਰਪ੍ਰੀਤ ਸਿੰਘ ਨੂੰ ਮਿਲੇ | ਉਕਤ ਨੇ ਰਜਤ ਨੂੰ ਕੈਨੇਡਾ ਭੇਜਣ ਦਾ ਵਾਅਦਾ ਕਰਦਿਆਂ ਕਿਹਾ ਕਿ ਇਸ ਕੰਮ ਲਈ 14 ਲੱਖ ਰੁ. ਲਵੇਗਾ | ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਰ ਜਗ੍ਹਾ ਏਜੰਟ ਹਨ ਅਤੇ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਸਮੱਸਿਆ ਨਹੀਂ ਹੋਵੇਗੀ | ਇਸ ਸੱਭ ਤੋਂ ਬਾਅਦ ਪੀੜਤ ਨੇ ਉਨ੍ਹਾਂ ਨੂੰ 14 ਲਖ ਰੁ. ਅਦਾ ਕਰ ਦਿੱਤੇ | ਇਸ ਦੌਰਾਨ ਮੁਲਜ਼ਮਾਂ ਨੇ ਇਕ ਹਲਫ਼ਨਾਮਾ ਵੀ ਲਿਖਿਆ ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਰਜਤ ਨੂੰ ਕੈਨੇਡਾ ਭੇਜਣ ਲਈ 14 ਲੱਖ ਰੁ. ਲਏ ਸਨ, ਉਪਰੰਤ ਜਦੋਂ ਕਾਫ਼ੀ ਸਮੇਂ ਬਾਅਦ ਵੀ ਵੀਜ਼ਾ ਨਹੀਂ ਦਿੱਤਾ ਗਿਆ ਤਾਂ ਮੁਲਜ਼ਮਾਂ ਨੇ ਰਜਤ ਅਤੇ ਦੋ ਹੋਰ ਨੌਜਵਾਨਾਂ ਲਈ ਇੰਡੋਨੇਸ਼ੀਆ ਦੇ ਜਕਾਰਤਾ ਲਈ ਹਵਾਈ ਟਿਕਟਾਂ ਦਾ ਪ੍ਰਬੰਧ ਕਰ ਦਿੱਤਾ | ਉਥੇ ਇਕ ਮਹੀਨਾ ਰਹਿਣ ਤੋਂ ਬਾਅਦ ਮੁਲਜ਼ਮਾਂ ਨੇ ਰਜਤ ਨੂੰ ਵਾਪਸ ਭਾਰਤ ਭੇਜ ਦਿੱਤਾ ਅਤੇ ਜਦੋਂ ਰਜਤ ਨੇ ਇਸ ਬਾਰੇ ਮੁਲਜ਼ਮਾਂ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ | ਕਾਫ਼ੀ ਦਬਾਅ ਤੋਂ ਬਾਅਦ ਮੁਲਜ਼ਮਾਂ ਨੇ ਚੈੱਕ ਜਾਰੀ ਕੀਤੇ ਜੋ ਬਾਊਾਸ ਹੋ ਗਏ | ਇਸ ਮਾਮਲੇ ਸੰਬੰਧੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ | ਇਸ ਤੋਂ ਬਾਅਦ ਇਹ ਪਤਾ ਲੱਗਾ ਕਿ ਮੁਲਜ਼ਮ ਵਿਰੁੱਧ 2017 ਵਿਚ ਛਪਰ ਪੁਲਿਸ ਸਟੇਸ਼ਨ ਵਿਚ ਵੀ ਅਜਿਹਾ ਹੀ ਇਕ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤ ਤੋਂ ਬਾਅਦ 12 ਜੂਨ 2020 ਨੂੰ ਸਦਰ ਯਮੁਨਾਨਗਰ ਪੁਲਿਸ ਸਟੇਸ਼ਨ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਸੀ | ਇਸ ਤੋਂ ਬਾਅਦ ਪੁਲਿਸ ਨੇ ਦੂਜੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਜਦਕਿ ਹਰਪ੍ਰੀਤ ਫ਼ਰਾਰ ਰਿਹਾ | ਹਰਪ੍ਰੀਤ ਸਿੰਘ ਨੂੰ ਹੁਣ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ 50,000 ਰੁ. ਬਰਾਮਦ ਕਰ ਲਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ 'ਚ ਨÏਜਵਾਨਾਂ ਨੂੰ ਜਲਦੀ ਹੀ ਵੱਡੀ ਗਿਣਤੀ ਵਿਚ ਨÏਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ-ਮੁੱਖ ਮੰਤਰੀ ਸੈਣੀ ਅਗਲੀ ਖ਼ਬਰ ਪੰਚਕੂਲਾ ਵਿਖੇ ਰਾਜ ਯੁਵਕ ਮੇਲੇ ਦੌਰਾਨ ਵਿਗਿਆਨ ਮੇਲੇ ਅਤੇ ਕਹਾਣੀ ਲੇਖਣ ਵਿਚ ਦਾਮਲਾ ਪੌਲੀਟੈਕਨਿਕ ਦੇ ਵਿਦਿਆਰਥੀਆਂ ਦਾ...
Ad Position 24