ਰਤੀਆ, 22 ਦਸੰਬਰ (ਬੇਅੰਤ ਕੌਰ ਮੰਡੇਰ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 33ਵਾਂ ਤਿੰਨ ਦਿਨਾਂ ਗੁਰਮਤਿ ਸ਼ਹੀਦੀ ਸਮਾਗਮ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਹਮਜਾਪੁਰ-ਸਹਿਨਾਲ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਗੁਰਦੁਆਰਾ ਕਮੇਟੀ ਦੇ ਖ਼ਜ਼ਾਨਚੀ ਤੇ ਐਚ.ਐਸ.ਜੀ.ਐਮ.ਸੀ ਦੇ ਮੈਂਬਰ ਜਥੇਦਾਰ ਇਕਬਾਲ ਸਿੰਘ ਖੋਖਰ ਨੇ ਦੱਸਿਆ ਕਿ ਇਨ੍ਹਾਂ ਤਿੰਨ ਦਿਨਾਂ ਧਾਰਮਿਕ ਸਮਾਗਮਾਂ 'ਚ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ, ਪ੍ਰਚਾਰਕ ਗਿਆਨੀ ਇੰਦਰਪਾਲ ਸਿੰਘ, ਬਾਬਾ ਮਨਮੋਹਨ ਪ੍ਰੀਤ ਸਿੰਘ, ਢਾਡੀ ਜਥਾ ਭਾਈ ਸੁਖ-ਚੈਨ ਸਿੰਘ ਸ਼ੀਤਲ, ਰਾਗੀ ਅਤੇ ਢਾਡੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਨਿਹਾਲ ਕੀਤਾ | ਰੋਟਰੀ ਕਲੱਬ ਨੇ ਨੀਲਕੰਠ ਹਸਪਤਾਲ ਦੇ ਸਹਿਯੋਗ ਨਾਲ ਵਿਸ਼ਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ | ਦੰਦਾਂ ਦੇ ਮਾਹਿਰ ਡਾ. ਪਿਯੂਸ਼ ਅਰੋੜਾ ਨੇ ਦੰਦਾਂ ਦੀ ਜਾਂਚ ਕੀਤੀ ਅਤੇ ਲਾਈਫ਼ ਕੇਅਰ ਫਾਊਾਡੇਸ਼ਨ ਮੋਹਾਲੀ ਨੇ ਗੁਰਦੇ, ਯੂਰਿਕ ਐਸਿਡ ਅਤੇ ਸ਼ੂਗਰ ਦੇ ਟੈੱਸਟ ਮੁਫ਼ਤ ਕੀਤੇ | ਉਪ ਪ੍ਰਧਾਨ ਰਾਜਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਪ੍ਰਸਿੱਧ ਚਿੱਤਰਕਾਰ ਕਿ੍ਸ਼ਨ ਸਿੰਘ ਦੁਆਰਾ ਧਾਰਮਿਕ ਚਿੱਤਰਾਂ ਦੀ ਪ੍ਰਦਰਸ਼ਨੀ ਵੀ ਦੇਖਣ ਯੋਗ ਸੀ | ਇਸ ਮੌਕੇ ਐਚ.ਐਸ.ਜੀ.ਐਮ.ਸੀ ਮੈਂਬਰ ਗੁਰਮੇਲ ਸਿੰਘ ਸਹਿਨਾਲ, ਸਰਪੰਚ ਬਲਵਿੰਦਰ ਸਿੰਘ ਖੋਖਰ, ਕੇਵਲ ਸਿੰਘ ਧਾਲੀਵਾਲ, ਸਕੱਤਰ ਹਰਵਿੰਦਰ ਸਿੰਘ ਅÏਜਲਾ, ਕੁਲਵਿੰਦਰ ਸਿੰਘ ਸੰਧੂ, ਮਿਸਤਰੀ ਕੁਲਵੰਤ ਸਿੰਘ, ਕੇਵਲ ਸਿੰਘ ਸਹਿਨਾਲ, ਬਲਵਿੰਦਰ ਸਿੰਘ ਥਿੰਦ, ਗੁਰਨਾਮ ਸਿੰਘ ਧਾਲੀਵਾਲ, ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ ਅਤੇ ਮੈਨੇਜਰ ਭਾਈ ਹਰਪਾਲ ਸਿੰਘ ਸਹਿਨਾਲ ਆਦਿ ਹਾਜ਼ਰ ਸਨ |