05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬੀ.ਕੇ. ਬਿੰਦੂ ਦੀਦੀ ਦਾ ਜਨਮ ਦਿਨ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ <br/>

Ad Position 21
No active advertisement
ਬੀ.ਕੇ. ਬਿੰਦੂ ਦੀਦੀ ਦੇ ਜਨਮ ਦਿਨ ਮੌਕੇ ਸਨਮਾਨ ਕਰਦੇ ਨਗਰ ਕੌਂਸਲ ਦੇ ਚੇਅਰਮੈਨ ਵੀਰ ਸ਼ਾਂਤੀ ਸਰੂਪ ਅਤੇ ਹੋਰ | ਤਸਵੀਰ : ਪੰਨੀਵਾਲੀਆ <br/> 23-12-2025
ਸਿਰਸਾ, 22 ਦਸੰਬਰ (ਭੁਪਿੰਦਰ ਪੰਨੀਵਾਲੀਆ)- ਬ੍ਰਹਮਾ ਕੁਮਾਰੀ ਆਨੰਦ ਸਰੋਵਰ ਸਿਰਸਾ ਦੇ ਇੰਚਾਰਜ ਬੀ.ਕੇ. ਬਿੰਦੂ ਦੀਦੀ ਦਾ 49ਵਾਂ ਜਨਮਦਿਨ ਅਧਿਆਤਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਕੁਰੂਕਸ਼ੇਤਰ ਤੋਂ ਆਏ ਮਹਾਮੰਡਲੇਸ਼ਵਰ ਸਵਾਮੀ ਸੰਗਮਨਾਥ ਨੇ ਇਸ ਮੌਕੇ 'ਤੇ ਉਨ੍ਹਾਂ ਨੂੰ ਵਿਸ਼ੇਸ਼ ਵਧਾਈਆਂ ਅਤੇ ਅਸ਼ੀਰਵਾਦ ਦਿੱਤਾ |ਨਗਰ ਕੌਂਸਲ ਦੇ ਚੇਅਰਮੈਨ ਵੀਰ ਸ਼ਾਂਤੀ ਸਰੂਪ, ਆਪਣੀ ਪਤਨੀ ਅਤੇ ਸਾਬਕਾ ਕੌਂਸਲਰ ਸ਼੍ਰੀਮਤੀ ਮੀਨੂ ਭੱਟੀ ਦੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਬੀ.ਕੇ. ਬਿੰਦੂ ਦੀਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਬਿੰਦੂ ਦੀਦੀ ਦਾ ਜੀਵਨ ਸਮਾਜ ਨੂੰ ਅਧਿਆਤਮਿਕ ਸ਼ਾਂਤੀ, ਸਕਾਰਾਤਮਕ ਸੋਚ ਅਤੇ ਨੈਤਿਕ ਕਦਰਾਂ-ਕੀਮਤਾਂ ਵੱਲ ਪ੍ਰੇਰਿਤ ਕਰਦਾ ਹੈ |ਇਸ ਸਮਾਗਮ ਵਿੱਚ ਬੀ.ਕੇ. ਰਾਮਨਿਵਾਸ, ਬੀ.ਕੇ. ਰਾਣੀ ਦੀਦੀ, ਬੀ.ਕੇ. ਲਕਸ਼ਮੀ ਦੀਦੀ, ਬੀ.ਕੇ. ਪ੍ਰੇਰਨਾ ਦੀਦੀ ਅਤੇ ਬੀ.ਕੇ. ਸੁਖਪਾਲ ਕੌਰ ਸਮੇਤ ਬਹੁਤ ਸਾਰੇ ਸ਼ਰਧਾਲੂ ਮੌਜੂਦ ਸਨ | ਪ੍ਰੋਗਰਾਮ ਦੇ ਅੰਤ 'ਚ ਬੀ.ਕੇ. ਬਿੰਦੂ ਦੀਦੀ ਨੇ ਕਿਹਾ ਕਿ ਸਮਾਜ ਵਿੱਚ ਸੱਚੀ ਤਬਦੀਲੀ ਅਧਿਆਤਮਿਕ ਸ਼ਾਂਤੀ ਅਤੇ ਸੇਵਾ ਦੀ ਭਾਵਨਾ ਰਾਹੀਂ ਹੀ ਸੰਭਵ ਹੈ | ਪ੍ਰੋਗਰਾਮ ਸ਼ਾਂਤੀਪਾਠ ਨਾਲ ਸਮਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਸੇਠ ਰੌਸ਼ਨ ਲਾਲ ਦੀ ਬਰਸੀ 'ਤੇ ਲਗਾਏ ਕੈਂਪ ਵਿਚ ਮੋਤੀਆਬਿੰਦ ਦੇ 86 ਮਰੀਜ਼ਾਂ ਦੀ ਸ਼ਨਾਖ਼ਤ <br/> ਅਗਲੀ ਖ਼ਬਰ 30ਵੀੰ ਬਰਸੀ 'ਤੇ ਵਿਸ਼ੇਸ਼-ਡੱਬਵਾਲੀ ਅਗਨੀਕਾਂਡ: ਅਸ਼ੋਕ ਵਢੇਰਾ ਨੇ ਬੱਚਿਆਂ ਨੂੰ ਬਚਾਉਂਦੇ ਦਿੱਤਾ ਸੀ ਆਪਣਾ ਬਲਿਦਾਨ
Ad Position 24