ਡੱਬਵਾਲੀ, 22 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸੇਠ ਰੋਸ਼ਨ ਲਾਲ ਦੀ ਬਰਸੀ ਮੌਕੇ ਸੇਠ ਰੋਸ਼ਨ ਲਾਲ ਚੈਰੀਟੇਬਲ ਆਈ ਹਸਪਤਾਲ ਤੇ ਫਿਜੀਓਥੈਰੇਪੀ ਸੈਂਟਰ ਵਿੱਚ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ | ਓਪੀਡੀ ਵਿੱਚ 250 ਮਰੀਜਾਂ ਦੀ ਬਲੱਡ ਸ਼ੂਗਰ, ਬੀਪੀ ਅਤੇ ਈਸੀਜੀ ਦੀ ਜਾਂਚ ਕੀਤੀ ਗਈ | ਅੱਖ ਰੋਗਾਂ ਦੇ ਮਾਹਰ ਡਾ. ਸਤਿੰਦਰ ਉਪਾਧਿਆਏ ਨੇ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦੀ ਜਾਂਚ ਕੀਤੀ | ਕੈਂਪ ਦੌਰਾਨ 86 ਮਰੀਜਾਂ ਨੂੰ ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਸ਼ਨਾਖ਼ਤ ਕੀਤੀ ਗਈ | ਟਰੱਸਟ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਭਵਿੱਖ ਵਿੱਚ ਵੀ ਅਜਿਹੇ ਸਿਹਤ ਕੈਂਪ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਅਤੇ ਦਵਾਈਆਂ ਹਸਪਤਾਲ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਅਸ਼ੋਕ ਗਰਗ, ਧੂਨੀਦਾਸ, ਸੰਦੀਪ ਗਰਗ ਅਤੇ ਮੈਨੇਜਰ ਭੋਜਰਾਜ ਭਾਟੀ ਵੀ ਮੌਜੂਦ ਸਨ |