ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਦੀਆਂ ਹੱਤਿਆਵਾਂ ਦੀ ਨਿੰਦਾ ਕਰਦਾ ਹੈ ਆਰੀਆ ਸਮਾਜ ਕਿਹਾ, ਸਰਕਾਰ ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਏ

Ad Position 21
No active advertisement
ਅਜੀਤ ਡੈਸਕ 25-12-2025
ਨਵੀਂ ਦਿੱਲੀ, 24 ਦਸੰਬਰ (ਮਿਸਰਦੀਪ ਭਾਟੀਆ)-ਹਾਲ ਹੀ ਵਿਚ ਬੰਗਲਾਦੇਸ਼ ਦੇ ਵਿਦਿਆਰਥੀ ਨੇਤਾ ਅਤੇ ਕੱਟੜਪੰਥੀ ਉਸਮਾਨ ਹਾਦੀ ਦੀ ਹੱਤਿਆ ਦੇ ਬਾਅਦ ਬੰਗਲਾਦੇਸ਼ ਵਿਚ ਦੰਗੇ ਇਕ ਵਾਰ ਫਿਰ ਭੜਕ ਉੱਠੇ ਹਨ | ਇਨ੍ਹਾਂ ਦੰਗਿਆਂ ਦੀ ਅੱਗ ਵਿਚ ਉਥੋਂ ਦੇ ਘੱਟ ਗਿਣਤੀ ਹਿੰਦੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਅੱਗਜ਼ਨੀ, ਭੰਨਤੋੜ, ਲੁੱਟਮਾਰ ਅਤੇ ਹੱਤਿਆਵਾਂ ਦਾ ਸਿਲਸਿਲਾ ਜਾਰੀ ਹੈ | ਆਰੀਆ ਸਮਾਜ ਦਾ ਅੰਤਰਰਾਸ਼ਟਰੀ ਸੰਗਠਨ ਬੰਗਲਾਦੇਸ਼ ਵਿਚ ਹਾਲ ਹੀ ਵਿਚ ਹੋਏ ਦੰਗਿਆਂ ਅਤੇ ਕੱਟੜਪੰਥੀਆਂ ਦੁਆਰਾ ਹਿੰਦੂ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਸਖ਼ਤ ਨਿੰਦਾ ਕਰਦਾ ਹੈ | ਇਹ ਘਿਨਾਉਣਾ ਅਪਰਾਧ ਸਿਰਫ਼ ਨਿਰਦੋਸ਼ਾਂ ਦੀ ਹੱਤਿਆ ਨਹੀਂ ਹੈ, ਬਲਕਿ ਬੰਗਲਾਦੇਸ਼ ਵਿਚ ਰਹਿ ਰਹੇ ਧਾਰਮਿਕ ਘੱਟ ਗਿਣਤੀ ਦੇ ਲੋਕਾਂ ਦੀ ਸੁਰੱਖਿਆ, ਸਨਮਾਨ ਅਤੇ ਜੀਵਨ ਦੇ ਅਧਿਕਾਰ 'ਤੇ ਸਿੱਧਾ ਹਮਲਾ ਹੈ | ਆਰੀਆ ਸਮਾਜ ਦੇ ਅੰਤਰਰਾਸ਼ਟਰੀ ਸੰਗਠਨ ਦੇ ਉਪ ਪ੍ਰਧਾਨ ਅਰੁਣ ਪ੍ਰਕਾਸ਼ ਵਰਮਾ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਅੰਦੋਲਨ ਦੇ ਨਾਂਅ 'ਤੇ ਕੱਟੜਪੰਥੀਆਂ ਦੁਆਰਾ ਧਰਮ, ਜਾਤੀ ਜਾਂ ਪਛਾਣ ਦੇ ਆਧਾਰ 'ਤੇ ਕੀਤੀ ਜਾ ਰਹੀ ਕਿਸੇ ਵੀ ਪ੍ਰਕਾਰ ਦੀ ਹਿੰਸਾ ਅਸਵੀਕਾਰਯੋਗ ਹੈ | ਆਰੀਆ ਸਮਾਜ ਬੰਗਲਾਦੇਸ਼ ਦੀ ਮੌਜੂਦਾ ਸਰਕਾਰ ਤੋਂ ਮੰਗ ਕਰਦਾ ਹੈ ਕਿ ਦੰਗਿਆਂ ਦੀ ਆੜ ਵਿਚ ਹਿੰਦੂ ਘੱਟ ਗਿਣਤੀਆਂ 'ਤੇ ਕੀਤੇ ਜਾ ਰਹੇ ਹਮਲਿਆਂ ਅਤੇ ਹੱਤਿਆਵਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਨਿਆਇਕ ਜਾਂਚ ਕਰਵਾਏ | ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ | ਆਰੀਆ ਸਮਾਜ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਹੈ ਕਿ ਸਰਕਾਰ ਇਸ ਗੰਭੀਰ ਮੁੱਦੇ ਨੂੰ ਬੰਗਲਾਦੇਸ਼ ਕੋਲ ਜ਼ੋਰਦਾਰ ਢੰਗ ਨਾਲ ਉਠਾਏ | ਦਿੱਲੀ ਆਰੀਆ ਪ੍ਰਤੀਨਿਧੀ ਸਭਾ (ਰਜਿ.) ਦੇ ਜਨਰਲ ਸਕੱਤਰ ਵਿਨੈ ਆਰੀਆ ਨੇ ਭਾਰਤ ਦੇ ਸਾਰੇ ਆਰੀਆ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਸੰਬੰਧਿਤ ਵਿਭਾਗਾਂ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ, ਨਿਗਮ ਪ੍ਰੀਸ਼ਦਾਂ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਹ ਮੰਗ ਪੱਤਰ ਭੇਜਣ ਅਤੇ ਭਾਰਤ ਸਰਕਾਰ ਤੱਕ ਆਰੀਆ ਸਮਾਜ ਦੀ ਮੰਗ ਪਹੁੰਚਾਉਣ ਦੀ ਬੇਨਤੀ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸੀ.ਸੀ.ਆਰ.ਟੀ. ਵਲੋਂ ਪੰਜਾਬ ਦੇ ਲੋਕ ਨਾਚਾਂ ਦੀ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ 25-12-2025
Ad Position 24
No active advertisement