ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਅਤੇ ਦੁਨੀਆ ਤਕ ਇਸ ਇਤਿਹਾਸ ਨੂੰ ਪਹੁੰਚਾਉਣ ਦੀ ਲੋੜ-ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ

Ad Position 21
No active advertisement
ਅਜੀਤ ਡੈਸਕ 25-12-2025
ਨਵੀਂ ਦਿੱਲੀ,24 ਦਸੰਬਰ (ਜਗਤਾਰ ਸਿੰਘ)- ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ (ਰਜਿ:) ਵੱਲੋਂ ਸਮੂਹ ਸਿੱਖ ਜਗਤ ਤੇ ਹੋਰਨਾ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਗਈ ਹੈ ¢ ਫਾਊਾਡੇਸ਼ਨ ਦੇ ਕਾਰਜਕਾਰੀ ਮੈਂਬਰ ਮੰਗਾ ਸਿੰਘ ਬਖ਼ਸ਼ੀ ਨੇ ਕਿਹਾ ਕਿ ਇਸ ਵੇਲੇ ਸਮੁੱਚਾ ਸਿੱਖ ਜਗਤ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਹਫ਼ਤਾ ਮਨਾ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਅਤੇ ਨਾਲ ਹੀ ਸਾਡਾ ਇਹ ਵੀ ਫ਼ਰਜ਼ ਬਣਦਾ ਹੈ ਕਿ ਆਪਣੀ ਨਵੀਂ ਪਨੀਰੀ ਤੇ ਸਿੱਖ ਨੌਜਵਾਨਾਂ ਸਮੇਤ ਦੂਜੇ ਧਰਮਾਂ ਵਾਲਿਆਂ ਨੂੰ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਤੋਂ ਜ਼ਰੂਰ ਜਾਣੂ ਕਰਾਇਆ ਜਾਵੇ ¢ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਸੀਂ ਛੋਟੇ ਛੋਟੇ ਫ਼ਾਇਦਿਆਂ ਵਾਸਤੇ ਸੱਚ ਦੇ ਹੱਕ ਵਿਚ ਖੜ੍ਹਾ ਹੋਣ ਤੋਂ ਪਾਸਾ ਵੱਟ ਜਾਂਦੇ ਹਾਂ ਪਰ ਉਸ ਸਮੇਂ ਛੋਟੀ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜ਼ੁਲਮੀ ਹਕੂਮਤ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ, ਸਾਹਿਬਜ਼ਾਦਿਆਂ ਨੇ ਸ਼ਹਾਦਤ ਤਾਂ ਦੇ ਦਿੱਤੀ ਪਰ ਆਪਣਾ ਜ਼ਮੀਰ ਨਹੀਂ ਵੇਚਿਆ ¢ ਮੰਗਾ ਸਿੰਘ ਬਖ਼ਸ਼ੀ ਨੇ ਕਿਹਾ ਕਿ ਇਹ ਸਾਡਾ ਲਾਸਾਨੀ ਇਤਿਹਾਸ ਹੈ ਜਿਸ ਤੋਂ ਸਾਰੀਆਂ ਦੁਨੀਆ ਨੂੰ ਜਾਣੂ ਕਰਾਉਣਾ ਲਾਜ਼ਮੀ ਹੈ ¢
Ad Position 22
No active advertisement
ਪਿਛਲੀ ਖ਼ਬਰ ਅਵਤਾਰ ਦਿਵਸ ਮੌਕੇ ਪਿੰਡ ਦਾਦੂ 'ਚ ਸਜਾਇਆ ਨਗਰ ਕੀਰਤਨ <br/> ਅਗਲੀ ਖ਼ਬਰ ਬੰਗਲਾ ਦੇਸ਼ ਨੂੰ ਦਿੱਤਾ ਜਾਵੇ ਆਪ੍ਰੇਸ਼ਨ ਸੰਧੂਰ ਵਰਗਾ ਜਵਾਬ-ਅਕਾਲੀ ਦਲ (ਮਾਸਟਰ ਤਾਰਾ ਸਿੰਘ)
Ad Position 24
No active advertisement